Farmers to Question Chief Minister During Amritsar Visit, Thana Shambhu Gherao on May 6

ਮੁੱਖ ਮੰਤਰੀ ਦੀ ਅੰਮ੍ਰਿਤਸਰ ਫੇਰੀ ਤੇ ਸਵਾਲ ਕਰਨ ਜਾਣਗੇ ਕਿਸਾਨ, ਕਣਕ ਦੇ ਖ਼ਰਾਬੇ ਅਤੇ ਹੋਰ ਮੰਗਾਂ ਸਬੰਧੀ ਡੀਸੀ ਦਫਤਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ , 6 ਮਈ ਨੂੰ ਥਾਣਾ ਸ਼ੰਭੂ ਦਾ ਹੋਵੇਗਾ ਘਿਰਾਓ, ਕੇਂਦਰ ਨੂੰ ਲਿਖੀ ਜਵਾਬੀ ਚਿੱਠੀ

ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਕੋਆਡਿਨੇਟਰ ਸਰਵਣ ਸਿੰਘ ਪੰਧੇਰ ਨੇ ਵਾਘਾ ਬਾਰਡਰ ਤੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਮਈ ਨੂੰ ਮੁੱਖ ਮੰਤਰੀ ਪੰਜਾਬ ਕਿਸੇ ਸਿਆਸੀ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਪਹੁੰਚ ਰਹੇ ਹਨ, ਜਿਸ ਤੇ ਫੋਰਮ ਦੇ ਫੈਸਲੇ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨ ਮਜ਼ਦੂਰ ਉਹਨਾਂ ਨੂੰ ਸਵਾਲ ਕਰਨ ਲਈ ਅੰਮ੍ਰਿਤਸਰ ਪਹੁੰਚਣਗੇ । ਉਹਨਾਂ ਦੱਸਿਆ ਕਿ 2 ਮਈ ਨੂੰ ਹੀ ਕਣਕ ਦੀ ਫਸਲ ਤੇ ਗੜੇਮਾਰੀ ਅਤੇ ਅੱਗ ਲੱਗਣ ਕਾਰਨ ਹੋਏ ਨੁਕਸਾਨ ਨੂੰ ਦੇਖਦੇ ਹੋਏ ਪ੍ਰਤੀ ਏਕੜ 50 ਹਜਾਰ ਰੁਪਏ ਮੁਆਵਜ਼ਾ ਬਾਰਡਰਾਂ ਤੇ ਕਿਸਾਨ ਅੰਦੋਲਨ 2 ਤੇ ਹਮਲਾ ਕਰਕੇ ਬਾਰਡਰਾਂ ਤੋਂ ਚੋਰੀ ਕੀਤੇ ਗਏ ਸਾਰੇ ਸਮਾਨ ਦੀ ਭਰਪਾਈ, ਕਣਕ ਦੀ ਖਰੀਦ ਦੇ ਚਾਲੂ ਸੀਜਨ ਦੌਰਾਨ ਮੰਡੀਆਂ ਵਿੱਚ ਕਿਸਾਨ ਕੋਲੋਂ ਖਰਚਾ ਜੇ ਫਾਰਮ ਅਨੁਸਾਰ ਕੱਟੇ ਜਾਣ ਸਮੇਤ ਹੋਰ ਮਹੱਤਵਪੂਰਨ ਮੰਗਾਂ ਨੂੰ ਲੈ ਕੇ 2 ਮਈ ਨੂੰ ਪੰਜਾਬ ਅੰਦਰ ਸਾਰੇ ਡੀਸੀ ਦਫਤਰਾਂ ਵਿੱਚ ਮੰਗ ਪੱਤਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਉਖਾੜਨ ਵੇਲੇ ਬਲਵੰਤ ਸਿੰਘ ਬਹਿਰਾਮ ਕੇ ਪ੍ਰਧਾਨ ਬੀਕੇਯੂ ਬਹਿਰਾਮਕੇ ਤੇ ਅਚਨਚੇਤ 20 ਮਾਰਚ ਨੂੰ ਥਾਣਾ ਸ਼ੰਭੂ ਦੇ ਐਸ ਐਚ ਓ ਹਰਪ੍ਰੀਤ ਸਿੰਘ ਵੱਲੋਂ ਪੁਲਿਸ ਬਲ ਲੈ ਕੇ ਹਮਲਾ ਕਰਕੇ ਸੱਟਾ ਮਾਰੀਆਂ ਗਈਆਂ ਅਤੇ ਕਿਸਾਨਾਂ ਮਜ਼ਦੂਰਾਂ ਤੇ ਅੱਤਿਆਚਾਰ ਕੀਤਾ ਗਿਆ, ਇਸ ਜਬਰ ਦੇ ਵਿਰੁੱਧ 6 ਮਈ ਨੂੰ ਦੋਨਾਂ ਫੋਰਮਾਂ ਵੱਲੋਂ ਥਾਣਾ ਸ਼ੰਭੂ ਦਾ ਘਰਾਓ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 4 ਮਈ ਦੀ ਕੇਂਦਰ ਦੇ ਮੰਤਰੀਆਂ ਨਾਲ ਕਿਸਾਨ ਅੰਦੋਲਨ ਦੀਆਂ ਮੰਗਾਂ ਸਬੰਧੀ ਮੀਟਿੰਗ ਲਈ ਦੋਨਾਂ ਫੋਰਮਾਂ ਵੱਲੋਂ ਕੇਂਦਰ ਨੂੰ ਚਿੱਠੀ ਲਿਖ ਕੇ ਸੂਚਿਤ ਕਰ ਦਿੱਤਾ ਗਿਆ ਹੈ ਕਿ ਦੋਨਾਂ ਫੋਰਮਾਂ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਅੰਦੋਲਨ ਨਾਲ ਕੀਤੇ ਵਰਤਾਰੇ ਕਾਰਨ, ਅਗਰ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਮੀਟਿੰਗ ਵਿੱਚ ਬੈਠਦਾ ਹੈ ਤਾਂ ਅਸੀਂ ਮੀਟਿੰਗ ਵਿਚ ਨਹੀਂ ਸ਼ਾਮਿਲ ਹੋਵਾਂਗੇ ਅਤੇ ਇਸ ਮੀਟਿੰਗ ਦਾ ਬਾਈਕਾਟ ਕੀਤਾ ਜਾਵੇਗਾ।