ਸੂਰੀ ਕਤਲ ਮਾਮਲੇ ‘ਚ ਪਟਿਆਲਾ ਜੇਲ੍ਹ ਵਿੱਚ ਬੰਦ ਸੰਦੀਪ ਸੰਨੀ ਵੱਲੋਂ ਕੀਤੇ ਹਮਲੇ ਵਿੱਚ ਜ਼ਖ਼ਮੀ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਹੋਈ ਮੌਤ

ਪਟਿਆਲਾ, 16 ਸਤੰਬਰ 2025 ਪਟਿਆਲਾ ਕੇਂਦਰੀ ਜੇਲ੍ਹ ਵਿੱਚ 10 ਸਤੰਬਰ ਨੂੰ ਹਵਾਲਾਤੀ ਸੰਦੀਪ ਸਿੰਘ ਸੰਨੀ ਵੱਲੋਂ ਕੀਤੇ ਗਏ ਰਾਡ ਹਮਲੇ ਵਿੱਚ ਜ਼ਖ਼ਮੀ ਹੋਏ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਅੱਜ ਮੌਤ ਹੋ ਗਈ ਹੈ। ਸੂਬਾ ਸਿੰਘ ਫਰਜ਼ੀ ਐਨਕਾਊਂਟਰ ਮਾਮਲੇ ‘ਚ ਜੇਲ੍ਹ ਵਿੱਚ ਬੰਦ ਸੀ ਅਤੇ ਹਮਲੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਸੀ, ਪਰ ਉਹ ਇਲਾਜ ਦੌਰਾਨ ਚਲ ਬੱਸੇ।
ਹਮਲੇ ਵਿੱਚ ਸਾਬਕਾ DSP ਗੁਰਬਚਨ ਸਿੰਘ ਵੀ ਜ਼ਖ਼ਮੀ ਹੋਏ ਸਨ, ਜੋ ਹੁਣ ਜ਼ੇਰੇ ਇਲਾਜ ਹੈ। ਸੰਦੀਪ ਸੰਨੀ, ਜੋ ਸੂਰੀ ਕਤਲ ਕਾਂਡ ਵਿੱਚ ਸਜ਼ਾ ਕੱਟ ਰਿਹਾ ਹੈ, ਨੇ ਜੇਲ੍ਹ ਵਿੱਚ ਹੀ ਇਹ ਹਮਲਾ ਕੀਤਾ ਸੀ। ਅਦਾਲਤ ਨੇ ਹਾਲ ਹੀ ਵਿੱਚ ਸੰਦੀਪ ਦੀ ਸਿਹਤ ਜਾਂਚ ਲਈ ਰਜਿੰਦਰਾ ਹਸਪਤਾਲ ਨੂੰ ਰਿਪੋਰਟ ਜਮ੍ਹਾਂ ਕਰਨ ਅਤੇ ਡਾਕਟਰਾਂ ਦਾ ਬੋਰਡ ਬਣਾਉਣ ਦੇ ਹੁਕਮ ਦਿੱਤੇ ਸਨ, ਪਰ ਇਹ ਘਟਨਾ ਨੇ ਜੇਲ੍ਹ ਸੁਰੱਖਿਆ ‘ਤੇ ਨਵੇਂ ਸਵਾਲ ਉਠਾ ਦਿੱਤੇ ਹਨ।

