ਪੰਜਾਬ ’ਚ ਕੈਂਸਰ PET ਸਕੈਨ ਹੋਵੇਗਾ ਮੁਫ਼ਤ, 2 ਅਕਤੂਬਰ ਤੋਂ ਸਰਕਾਰੀ-ਨਿੱਜੀ ਹਸਪਤਾਲਾਂ ’ਚ ਸਹੂਲਤ, ਕੀਮਤ 10-18 ਹਜ਼ਾਰ ਤੋਂ ਛੋਟ

ਚੰਡੀਗੜ੍ਹ, 31 ਜੁਲਾਈ, 2025 : ਪੰਜਾਬ ਸਰਕਾਰ ਨੇ 2 ਅਕਤੂਬਰ 2025 ਤੋਂ ਕੈਂਸਰ ਮਰੀਜ਼ਾਂ ਲਈ PET ਸਕੈਨ ਮੁਫ਼ਤ ਕਰਨ ਦਾ ਐਲਾਨ ਕੀਤਾ। ਸਰਕਾਰੀ ਹਸਪਤਾਲਾਂ ’ਚ 10 ਹਜ਼ਾਰ ਅਤੇ ਨਿੱਜੀ ’ਚ 18 ਹਜ਼ਾਰ ਰੁਪਏ ਤੱਕ ਲੱਗਣ ਵਾਲੀ ਇਹ ਸਹੂਲਤ ਹੁਣ ਸਾਰੇ ਹਸਪਤਾਲਾਂ ’ਚ ਮਿਲੇਗੀ।