Gangsters Threaten from Jails, BJP Leader Linked to Extortion? Randhawa Questions Protection.ਗੈਂਗਸਟਰਾਂ ਵੱਲੋਂ ਗੁਜਰਾਤ-ਰਾਜਸਥਾਨ ਦੀਆਂ ਜੇਲ੍ਹਾਂ ‘ਚੋਂ ਧਮਕੀਆਂ, BJP ਲੀਡਰ ਨੂੰ ਫਿਰੌਤੀ ਦੇ ਪੈਸੇ? ਰੰਧਾਵਾ ਦਾ ਸਵਾਲ- ਕੌਣ ਕਰ ਰਿਹਾ ਬਚਾਵ

NCP ਦੇ ਨੇਤਾ ਅਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ (Baba Siddique) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ। ਇਸ ਜ਼ਿੰਮੇਵਾਰੀ ਤੋਂ ਬਾਅਦ ਦੇਸ਼ ਦੀ ਸਿਆਸਤ ਵਿੱਚ ਹਲਚਲ ਮਚ ਗਈ ਹੈ। ਵਿਰੋਧੀ ਧਿਰਾਂ ਭਾਰਤੀ ਜਨਤਾ ਪਾਰਟੀ ਨੂੰ ਇਸ ਮਾਮਲੇ ਵਿੱਚ ਕੋਸ ਰਹੀਆਂ ਹਨ।

ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਹਨ ਗੁਜਰਾਤ ਤੇ ਰਾਜਸਥਾਨ ਦੀ ਜੇਲ੍ਹ ਵਿੱਚ ਹਨ ਤੇ ਦੋਵੇਂ ਜੇਲ੍ਹਾਂ ਭਾਰਤੀ ਜਨਤਾ ਪਾਰਟੀ ਦੇ ਰਾਜ ਵਾਲੇ ਸੂਬਿਆਂ ਵਿੱਚ ਹਨ। ਇਹ ਦੋਵੇਂ ਦੇਸ਼ ਦੇ ਮਸ਼ਹੂਰ ਕਲਾਕਾਰਾਂ, ਕਾਰੋਬਾਰੀਆਂ, ਰਾਜਨੇਤਾਵਾਂ ਤੋਂ ਪੈਸੇ ਮੰਗਦੇ ਹਨ, ਜੇ ਕੋਈ ਉਨ੍ਹਾਂ ਨੂੰ ਪੈਸਾ ਨਹੀਂ ਦਿੰਦਾ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ।

ਇਸ ਗੱਲ ਦੀ ਜਾਂਚ ਦੇ ਹੁਕਮ ਦਿੱਤੇ ਜਾਣ ਕਿ ਭਾਜਪਾ ਦੇ ਕਿਹੜੇ ਆਗੂ ਨੂੰ ਫਿਰੌਤੀ ਦੇ ਪੈਸੇ ਮਿਲ ਰਹੇ ਹਨ ? ਇਨ੍ਹਾਂ ਗੈਂਗਸਟਰਾਂ ਨੂੰ ਕੌਣ ਬਚਾ ਰਿਹਾ ਹੈ ? ਤੇ ਦੇਸ਼ ਦਾ ਗ੍ਰਹਿ ਮੰਤਰੀ ਇਹ ਸਭ ਕਿਉਂ ਨਹੀਂ ਦੇਖ ਰਿਹਾ

ਮੰਨਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਬਾਬਾ ਸਿੱਦੀਕੀ ਦੇ ਕਤਲ ਰਾਹੀਂ ਬਾਲੀਵੁੱਡ ਅਤੇ ਬਿਲਡਰ ਲਾਬੀ ਵਿੱਚ ਆਪਣਾ ਪ੍ਰਭਾਵ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਧਮਕੀਆਂ ਦੇਣਾ ਤੇ ਫਿਰ ਸਲਮਾਨ ਦੇ ਘਰ ‘ਤੇ ਗੋਲੀਬਾਰੀ ਕਰਨਾ ਵੀ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਉਸ ਦਾ ਕੰਮ ਕਰਨ ਦਾ ਅੰਦਾਜ਼ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਵਰਗਾ ਹੈ।

ਲਾਰੈਂਸ ਬਿਸ਼ਨੋਈ ਗੈਂਗ ਦਾ ਨੈੱਟਵਰਕ 12 ਰਾਜਾਂ ਵਿੱਚ ਫੈਲਿਆ ਹੋਇਆ ਹੈ। ਲਾਰੈਂਸ ਗੈਂਗ ਨੇ ਬਾਬਾ ਸਿੱਦੀਕੀ ਨੂੰ ਕਿਉਂ ਨਿਸ਼ਾਨਾ ਬਣਾਇਆ, ਕੀ ਇਹ ਅਸਲ ਵਿੱਚ ਸਲਮਾਨ ਨਾਲ ਉਸਦੀ ਦੋਸਤੀ ਹੈ ਜਾਂ ਇਹ ਡੀ ਕੰਪਨੀ ਵਾਂਗ ਮੁੰਬਈ ਨੂੰ ਆਪਣਾ ਗੜ੍ਹ ਬਣਾਉਣ ਦੀ ਕੋਸ਼ਿਸ਼ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹਨ।

Lawrence Bishnoi Gang Takes Responsibility for Baba Siddique’s Assassination, Political Uproar Ensues

In a shocking development, former Maharashtra minister and NCP leader Baba Siddique has been shot dead, with the Lawrence Bishnoi gang claiming responsibility. The assassination has caused a political storm across the country, with opposition parties pointing fingers at the ruling BJP for the state of law and order.

Senior Punjab Congress leader Sukhjinder Singh Randhawa raised questions on social media, pointing out that Lawrence Bishnoi and Jaggu Bhagwanpuria, both notorious gangsters, are imprisoned in BJP-ruled states like Gujarat and Rajasthan. He accused these gangsters of extorting money from celebrities, businessmen, and politicians, threatening to kill those who refuse to pay. Randhawa questioned which BJP leaders are benefiting from these extortion funds and why the Union Home Minister isn’t acting against them.

Speculation suggests that Bishnoi is attempting to establish dominance in Bollywood and the builder lobby through the killing of Siddique. Previously, the gangster had issued death threats to actor Salman Khan and his father, Salim Khan, with an incident of gunfire outside Salman’s residence being linked to the same agenda. Bishnoi’s methods are being compared to that of underworld don Dawood Ibrahim.

With a network spread across 12 states, it remains unclear why the Bishnoi gang targeted Baba Siddique specifically. Is it due to Siddique’s friendship with Salman Khan, or is Bishnoi trying to turn Mumbai into his stronghold like the D-Company once did? These questions are yet to be answered.