Gurmat Samagam Held at Gurdwara Sahib Bunga Tibbi in Memory of 40 Mukte
40 ਮੁਕਤਿਆਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬੁੰਗਾ ਟਿੱਬੀ ਵਿਖੇ ਗੁਰਮਤਿ ਸਮਾਗਮ

9 ਫਰਵਰੀ 2026, ਪੰਚਕੂਲਾ – ਪਿੰਡ ਬੁੰਗਾ ਟਿੱਬੀ (ਜ਼ਿਲ੍ਹਾ ਪੰਚਕੂਲਾ) ਦੇ ਗੁਰਦੁਆਰਾ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਇੱਕ ਵੱਡਾ ਗੁਰਮਤਿ ਸਮਾਗਮ ਸੰਪੰਨ ਹੋਇਆ। ਇਸ ਮੌਕੇ ਹਜ਼ੂਰੀ ਰਾਗੀ ਭਾਈ ਗੁਰਸੇਵਕ ਸਿੰਘ ਰੰਗੀਲਾ ਜੱਥਾ ਗੁਰਦੁਆਰਾ ਦਾਦੂ ਸਾਹਿਬ, ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ (ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ), ਹਰਿਆਣਾ SGPC ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਰਾਮਸਰ, ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ (ਸੀਨੀਅਰ ਮੈਂਬਰ), ਸਰਦਾਰ ਰਜਿੰਦਰ ਸਿੰਘ ਬਰਾੜਾ (ਸੀਨੀਅਰ ਮੈਂਬਰ), ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ (ਸਾਬਕਾ ਜਨਰਲ ਸਕੱਤਰ), ਨੌਜਵਾਨ ਸਿੱਖ ਹਿਸਟੋਰੀਅਨ ਸਿਮਰ ਸਿੰਘ ਚੰਡੀਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਰਹੀ।

ਸਮਾਗਮ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ ਅਤੇ ਪਿੰਡ ਬੁੰਗਾ ਟਿੱਬੀ ਦੀ ਸਮੁੱਚੀ ਕਾਰ ਸੇਵਾ ਜਥੇਦਾਰ ਸਵਰਨ ਸਿੰਘ ਬੂੰਗਾ, ਸਰਪੰਚ ਕਵਿਤਾ ਚੌਧਰੀ, ਨੰਬਰਦਾਰ ਅਰਜਨ ਸਿੰਘ, ਸਰਦਾਰ ਸੁਖਦੇਵ ਸਿੰਘ, ਸਰਪੰਚਪਤੀ ਜਸਵਿੰਦਰ ਸਿੰਘ ਅਤੇ ਨਗਰ ਨਿਵਾਸੀਆਂ ਵੱਲੋਂ ਕੀਤੀ ਗਈ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਲਿਖਤੀ ਤੌਰ ‘ਤੇ ਸੇਵਾ ਸੌਂਪੀ ਗਈ ਅਤੇ ਸਮਾਗਮ ਵਿੱਚ ਸੰਗਤ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ।
ਇਹ ਸਮਾਗਮ 40 ਮੁਕਤਿਆਂ ਦੀ ਯਾਦ ਵਿੱਚ ਸੰਗਤ ਨੂੰ ਜੋੜਨ ਅਤੇ ਗੁਰਮਤਿ ਪ੍ਰਚਾਰ ਨੂੰ ਅੱਗੇ ਵਧਾਉਣ ਲਈ ਆਯੋਜਿਤ ਕੀਤਾ ਗਿਆ ਸੀ। ਪੂਰੇ ਇਲਾਕੇ ਵਿੱਚ ਇਸ ਸਮਾਗਮ ਨੂੰ ਬਹੁਤ ਉਤਸ਼ਾਹ ਨਾਲ ਵੇਖਿਆ ਗਿਆ ਅਤੇ ਸੰਗਤ ਨੇ ਜਥੇਦਾਰ ਦਾਦੂਵਾਲ ਜੀ ਨੂੰ ਆਪਣੀ ਭਾਵਨਾਵਾਂ ਸਾਂਝੀਆਂ ਕੀਤੀਆਂ।
