“MLA Harmit Singh Pathanmajra Caught Through Wi-Fi, Used in MP Hotel on March 23”
“Wi-Fi ਦੇ ਰਾਹੀਂ ਫੜਿਆ ਗਿਆ MLA ਹਰਮੀਤ ਸਿੰਘ ਪਠਾਣਮਾਜਰਾ”

26 ਮਾਰਚ 2026 ਚੰਡੀਗੜ੍ਹ – ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਨੌਰ ਵਿਧਾਨ ਸਭਾ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਫਰਾਰ ਹੋਏ ਛੇ ਮਹੀਨਿਆਂ ਬਾਅਦ ਗਵਾਲੀਅਰ (ਮੱਧ ਪ੍ਰਦੇਸ਼) ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪਟਿਆਲਾ ਪੁਲਿਸ ਨੇ ਉਸ ਨੂੰ ਗਵਾਲੀਅਰ ਤੋਂ ਫੜ ਕੇ ਵਾਪਸ ਪਟਿਆਲਾ ਲਿਆਂਦਾ ਜਾ ਰਿਹਾ ਹੈ ਅਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪਠਾਣਮਾਜਰਾ ਸਤੰਬਰ 2025 ਤੋਂ ਫਰਾਰ ਸੀ। ਉਸ ਖਿਲਾਫ਼ ਪਟਿਆਲਾ ਦੀ ਸਿਵਲ ਲਾਈਨਜ਼ ਥਾਣੇ ਵਿੱਚ ਰੇਪ, ਧੋਖਾਧੜੀ ਅਤੇ ਧਮਕੀਆਂ ਦੇ ਮਾਮਲੇ ਦਰਜ ਹਨ। ਉਸ ਨੇ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਵੇਲੇ ਹਰਿਆਣਾ ਦੇ ਕਰਨਾਲ ਵਿਖੇ ਉਸ ਦੇ ਸਬੰਧੀਆਂ ਦੇ ਘਰ ‘ਤੇ ਪੁਲਿਸ ‘ਤੇ ਗੋਲੀਆਂ ਚਲਾਉਣ ਅਤੇ ਪੱਥਰ ਮਾਰਨ ਦਾ ਵੀ ਮਾਮਲਾ ਬਣਿਆ ਸੀ। ਉਸ ਨੂੰ ਫਰਾਰ ਘੋਸ਼ਿਤ ਕਰਕੇ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ।
ਪਟਿਆਲਾ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਸਮੇਤ ਵੱਖ-ਵੱਖ ਟੀਮਾਂ ਬਣਾ ਕੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਵਿੱਚ ਛਾਪੇਮਾਰੀ ਕੀਤੀ ਸੀ। ਆਖਰਕਾਰ ਵਾਈ-ਫਾਈ ਟ੍ਰੈਕਿੰਗ ਅਤੇ CCTV ਰਾਹੀਂ ਉਸ ਦੀ ਲੋਕੇਸ਼ਨ ਗਵਾਲੀਅਰ ਤੱਕ ਪਹੁੰਚੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪਟਿਆਲਾ ਐੱਸਐੱਸਪੀ ਵਰੁਣ ਸ਼ਰਮਾ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਨੇ ਪੰਜਾਬ ਵਿੱਚ ਵੱਡੀ ਰਾਜਨੀਤਕ ਚਰਚਾ ਛੇੜ ਦਿੱਤੀ ਹੈ।
