Haryana Sikh Gurdwara Committee Releases Nanakshahi Calendar 557 (2025–26)

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਨੇ ਜਾਰੀ ਕੀਤੀ ਨਾਨਕਸ਼ਾਹੀ ਜੰਤਰੀ 557 (2025-26)

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵੱਲੋਂ ਨਾਨਕਸ਼ਾਹੀ ਸਾਲ 557 ਸੰਨ 2025 ਅਤੇ 26 ਦੀ ਨਾਨਕਸ਼ਾਹੀ ਜੰਤਰੀ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਰਿਲੀਜ਼ ਕੀਤੀ ਗਈ ਨਾਨਕਸ਼ਾਹੀ ਜੰਤਰੀ ਵਿੱਚ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼,ਗੁਰਤਾਗੱਦੀ,ਜੋਤੀ ਜੋਤ ਅਤੇ ਸ਼ਹੀਦੀ ਦਿਹਾੜਿਆਂ ਦੀਆਂ ਤਰੀਕਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਕੀਤੀਆਂ ਗਈਆਂ ਹਨ ਜਿਸ ਵਿੱਚ ਗੁਰਪੁਰਬ ਦਿਹਾੜਿਆਂ ਦੇ ਨਾਲ ਸਿੱਖ ਸਬੰਧਤ ਇਤਿਹਾਸਕ ਦਿਹਾੜਿਆਂ ਦੀਆਂ ਵੀ ਤਰੀਕਾਂ ਦਾ ਜ਼ਿਕਰ ਕੀਤਾ ਗਿਆ ਹੈ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਇਤਿਹਾਸਕ ਜੰਤਰੀ ਜਾਰੀ ਹੋਣ ਤੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਇਸ ਸਮੇਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਸੰਸਥਾ ਹੈ ਹਰਿਆਣਾ ਕਮੇਟੀ ਵੱਲੋਂ ਸਾਰੇ ਗੁਰਪੁਰਬ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਂਦੇ ਹਨ ਨਾਨਕਸ਼ਾਹੀ ਜੰਤਰੀ ਜਾਰੀ ਕਰਨ ਸਮੇਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ,ਸੁਖਵਿੰਦਰ ਸਿੰਘ ਮੰਡੇਬਰ ਜਰਨਲ ਸਕੱਤਰ,ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ ਪੰਚਕੂਲਾ,ਗੁਰਮੀਤ ਸਿੰਘ ਮੀਤਾ ਰਾਮਸਰ ਮੈਂਬਰ ਕਾਲਕਾ ਪਿੰਜੌਰ,ਗੁਰਬੀਰ ਸਿੰਘ ਤਲਾਕੌਰ ਮੈਂਬਰ ਰਦੌਰ,ਰਜਿੰਦਰ ਸਿੰਘ ਕੋਕੀ ਮੈਂਬਰ ਬਰਾੜਾ,ਰੁਪਿੰਦਰ ਸਿੰਘ ਪੰਜ਼ੋਖਰਾ ਸਾਹਿਬ ਮੈਂਬਰ ਅੰਬਾਲਾ,ਸਰਬਜੀਤ ਸਿੰਘ ਜੰਮੂ ਸਕੱਤਰ ਧਰਮ ਪ੍ਰਚਾਰ,ਇੰਚਾਰਜ ਗੁਰਭੇਜ ਸਿੰਘ ਕੁਰੂਕਸ਼ੇਤਰ,ਇੰਚਾਰਜ ਸਿਕੰਦਰ ਸਿੰਘ ਵਰਾਣਾ ਨਾਢਾ ਸਾਹਿਬ,ਗਿ:ਜਗਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਨਾਢਾ ਸਾਹਿਬ,ਵਜ਼ਿੰਦਰ ਸਿੰਘ ਸੁਪਰਵਾਈਜ਼ਰ,ਕੁਲਦੀਪ ਸਿੰਘ ਕੁਰੂਕਸ਼ੇਤਰ,ਪਰਮਜੀਤ ਸਿੰਘ ਸੇਰਗੜ ਮੈਨੇਜਰ ਨਾਢਾ ਸਾਹਿਬ,ਉਮਰਾਓ ਸਿੰਘ ਛੀਨਾ ਕੈਂਥਲ,ਡਾਕਟਰ ਸੁਖਵਿੰਦਰ ਸਿੰਘ ਜੋਇੰਟ ਡਾਇਰੈਕਟਰ ਸਿੱਖਿਆ ਵਿਭਾਗ ਹਰਿਆਣਾ ਵੀ ਇਸ ਸਮੇਂ ਹਾਜ਼ਰ ਸਨ।