“Haryana Writes to BBMB Demanding Water Through Bias-Sutlej Link”
“ਹਰਿਆਣਾ ਨੇ BBMB ਨੂੰ ਲਿਖੀ ਚਿੱਠੀ, ਬਿਆਸ-ਸਤਲੁਜ ਲਿੰਕ ਰਾਹੀਂ ਪਾਣੀ ਮਿਲਣ ਦੀ ਮੰਗ”

6 ਅਪ੍ਰੈਲ 2026 ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੂੰ ਚਿੱਠੀ ਲਿਖ ਕੇ ਬਿਆਸ-ਸਤਲੁਜ ਲਿੰਕ ਰਾਹੀਂ ਲੋੜ ਅਨੁਸਾਰ ਪਾਣੀ ਛੱਡਣ ਦੀ ਮੰਗ ਕੀਤੀ ਹੈ। ਚਿੱਠੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ 4 ਮਾਰਚ ਤੋਂ ਬਿਆਸ ਤੋਂ ਸਤਲੁਜ ਵੱਲ ਪਾਣੀ ਦਾ ਘੱਟ ਨਿਕਾਸ ਹੋ ਰਿਹਾ ਹੈ ਤੇ ਸਤਲੁਜ ਦਰਿਆ ਵਿਚ ਲੋੜ ਅਨੁਸਾਰ ਪਾਣੀ ਨਹੀਂ ਛੱਡਿਆ ਗਿਆ।
ਹਰਿਆਣਾ ਨੇ ਆਪਣੀ ਚਿੱਠੀ ਵਿਚ ਇਸ ਘੱਟ ਪਾਣੀ ਮਿਲਣ ਕਾਰਨ ਆਪਣੇ ਹਿੱਸੇ ਵਾਲੇ ਪਾਣੀ ਉੱਤੇ ਵੀ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਬਿਆਸ-ਸਤਲੁਜ ਲਿੰਕ ਰਾਹੀਂ ਲੋੜ ਅਨੁਸਾਰ ਪਾਣੀ ਛੱਡਿਆ ਜਾਵੇ ਤਾਂ ਜੋ ਹਰਿਆਣਾ ਨੂੰ ਉਸ ਦਾ ਹੱਕ ਵਾਲਾ ਪਾਣੀ ਮਿਲ ਸਕੇ। ਇਸ ਮਾਮਲੇ ਵਿਚ ਹਰਿਆਣਾ ਨੇ BBMB ਤੋਂ ਤੁਰੰਤ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਇਸ ਚਿੱਠੀ ਤੋਂ ਬਾਅਦ ਪੰਜਾਬ-ਹਰਿਆਣਾ ਵਿਚਾਲੇ ਪਾਣੀ ਵੰਡ ਦਾ ਮੁੱਦਾ ਫਿਰ ਤੋਂ ਚਰਚਾ ਵਿਚ ਆ ਗਿਆ ਹੈ। ਪੰਜਾਬ ਵੱਲੋਂ ਵੀ ਇਸ ਮਾਮਲੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਰਾਜਾਂ ਵਿਚਾਲੇ ਪਾਣੀ ਵੰਡ ਨੂੰ ਲੈ ਕੇ ਵਿਵਾਦ ਹੁੰਦਾ ਰਿਹਾ ਹੈ।
