Have more children; Carolyn Levitt’s advice to Christians to stay ahead of Muslims
ਜ਼ਿਆਦਾ ਬੱਚੇ ਪੈਦਾ ਕਰੋ; ਮੁਸਲਮਾਨਾਂ ਤੋਂ ਅੱਗੇ ਰਹਿਣ ਲਈ ‘ਕੈਰੋਲਿਨ ਲੇਵਿਟ’ ਦੀ ਈਸਾਈਆਂ ਨੂੰ ਸਲਾਹ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਹਾਲ ਹੀ ਵਿਚ ਸਾਹਮਣੇ ਆਈ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ 2035 ਤੱਕ ਇਸਲਾਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੋਵੇਗੀ। ਫਿਲਹਾਲ ਇਸ ਅਹੁਦੇ ’ਤੇ ਈਸਾਈਆਂ ਦਾ ਬੋਲਬਾਲਾ ਹੈ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੀ ਦੁਨੀਆ ਵਿਚ ਇਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਇਸੇ ਮੁੱਦੇ ’ਤੇ ਵ੍ਹਾਈਟ ਹਾਊਸ ਦੀ ਸਾਬਕਾ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਈਸਾਈਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਅਤੇ ਉਨ੍ਹਾਂ ਨੂੰ ਈਸਾਈਅਤ ਦੇ ਹਿਸਾਬ ਨਾਲ ਵੱਡਾ ਕਰਨ ਦੀ ਸਲਾਹ ਦਿੱਤੀ ਸੀ। ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਸਮਰਥਕ ਲੋਕਾਂ ਨੇ ਲੇਵਿਟ ਦੀ ਇਸ ਸਲਾਹ ਦੀ ਸ਼ਲਾਘਾ ਕੀਤੀ, ਪਰ ਦੂਜੇ ਪਾਸੇ ਕੁਝ ਲੋਕਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ। ਨਕਸ਼ੇਖਰੀਦੋ ਸੋਸ਼ਲ ਮੀਡੀਆ ਸਾਈਟ ਐਕਸ ’ਤੇ ਕੈਰੋਲਿਨ ਲੇਵਿਟ ਵੱਲੋਂ ਆਈ ਇਸ ਪੋਸਟ ’ਤੇ ਲੋਕਾਂ ਨੇ ਵੱਧਦੀ ਮਹਿੰਗਾਈ ਦਾ ਵੀ ਜ਼ਿਕਰ ਕੀਤਾ। ਲੋਕਾਂ ਨੇ ਕਿਹਾ ਕਿ ਅਮਰੀਕੀ ਨੌਜਵਾਨਾਂ ਦੇ ਸਾਹਮਣੇ ਬੇਰੁਜ਼ਗਾਰੀ ਪਹਿਲਾਂ ਹੀ ਮੂੰਹ ਅੱਡੀ ਖੜ੍ਹੀ ਹੈ। ਅਜਿਹੇ ਵਿਚ ਜ਼ਿਆਦਾ ਬੱਚਿਆਂ ਨੂੰ ਪਾਲਣਾ ਇਕ ਮੁਸ਼ਕਿਲ ਕੰਮ ਹੈ। ਇਕ ਯੂਜ਼ਰ ਨੇ ਕੈਰੋਲਿਨ ਲੇਵਿਟ ’ਤੇ ਤੰਜ਼ ਕੱਸਦਿਆਂ ਕਿਹਾ ਕਿ ਇਹ ਧਰਮਾਂ ਦੇ ਵਿਚਕਾਰ ਕੋਈ ਮੁਕਾਬਲਾ ਨਹੀਂ ਹੈ। ਦੁਨੀਆ ਨੂੰ ਜਨਸੰਖਿਆ ਵਾਧੇ ’ਤੇ ਕਾਬੂ ਪਾਉਣ ਦੀ ਲੋੜ ਹੈ। ਯੂਜ਼ਰ ਨੇ ਲਿਖਿਆ, ‘‘ਇਸ ਨੂੰ ਈਸਾਈਆਂ ਅਤੇ ਮੁਸਲਮਾਨਾਂ ਦੇ ਵਿਚਕਾਰ ਬੱਚਿਆਂ ਨੂੰ ਜਨਮ ਦੇਣ ਦੇ ਮੁਕਾਬਲੇ ਵਿਚ ਨਹੀਂ ਬਦਲਿਆ ਜਾਣਾ ਚਾਹੀਦਾ।’’ ਇਕ ਯੂਜ਼ਰ ਨੇ ਇਸ ਰਿਪੋਰਟ ਨੂੰ ਸਿਰਫ਼ ਅਮਰੀਕਾ ਨਾਲ ਜੋੜਦਿਆਂ ਕਿਹਾ ਕਿ ਅਮਰੀਕਾ ਵਿਚ ਮੁਸਲਮਾਨਾਂ ਦੀ ਵਧਦੀ ਆਬਾਦੀ ਨੂੰ ਘੱਟ ਕਰਨ ਦਾ ਇਕੋ-ਇਕ ਤਰੀਕਾ ਹੈ ਕਿ ਪੱਛਮੀ ਦੇਸ਼ਾਂ ਵੱਲ ਹੋਣ ਵਾਲੇ ਪ੍ਰਵਾਸ ਨੂੰ ਰੋਕ ਦਿੱਤਾ ਜਾਵੇ। ਇਸ ਨਾਲ ਪੱਛਮੀ ਦੇਸ਼ ਆਪਣੀ ਸੰਸਕ੍ਰਿਤੀ ਨੂੰ ਬਚਾ ਕੇ ਰੱਖ ਸਕਦੇ ਹਨ। 19 ਨਵੰਬਰ ਨੂੰ ਕੀਤੀ ਇਕ ਪੋਸਟ ਵਿਚ ਲੇਵਿਟ ਨੇ ਲਿਖਿਆ, ‘‘ਵਿਆਹ ਕਰੋ, ਵੱਧ ਬੱਚੇ ਪੈਦਾ ਕਰੋ, ਉਨ੍ਹਾਂ ਨੂੰ ਚਰਚ ਦੇ ਮਾਹੌਲ ਵਿਚ ਵੱਡਾ ਕਰੋ ਅਤੇ ਉਨ੍ਹਾਂ ਨੂੰ ਅਮਰੀਕਾ ਨਾਲ ਪਿਆਰ ਕਰਨਾ ਸਿਖਾਓ।’’

