Heatwave rages in Britain, Thursday was the hottest day of the year with 38.1 degrees
ਬ੍ਰਿਟੇਨ ‘ਚ ਗਰਮੀ ਦਾ ਕਹਿਰ, 38.1 ਡਿਗਰੀ ਨਾਲ ‘ਵੀਰਵਾਰ’ ਰਿਹਾ ਸਾਲ ਦਾ ਸਭ ਤੋਂ ਗਰਮ ਦਿਨ
ਲੰਡਨ (ਆਵਾਜ਼ਿ ਕੌਮ ਬਿਊਰੋ)-ਬ੍ਰਿਟੇਨ ਵਿਚ ਵੀਰਵਾਰ ਨੂੰ ਸਾਲ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ, ਜਦੋਂ ਪੱਛਮੀ ਲੰਡਨ ਵਿਚ ਤਾਪਮਾਨ 38.1 ਡਿਗਰੀ ਸੈਲਸੀਅਸ (100.6 ਡਿਗਰੀ ਫਾਰਨਹੀਟ) ਤੱਕ ਪਹੁੰਚ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਤਾਪਮਾਨ ਇਸ ਸਾਲ 28 ਜੂਨ ਨੂੰ ਦਰਜ ਕੀਤੇ ਗਏ ਪਿਛਲੇ ਸਭ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਚਲਾ ਗਿਆ। ਹਾਲਾਂਕਿ, ਇਹ 2003 ਦੇ ਸਭ ਤੋਂ ਵੱਧ ਤਾਪਮਾਨ ਅਗਸਤ ਮਹੀਨੇ ਦੇ 38.5 ਡਿਗਰੀ ਸੈਲਸੀਅਸ ਦੇ ਰਿਕਾਰਡ ਤੋਂ ਹੇਠਾਂ ਹੀ ਰਿਹਾ। ਫਰਾਂਸ ਵਾਂਗ ਬ੍ਰਿਟੇਨ ਵਿਚ ਵੀ ਇਸ ਸਾਲ ਪੰਜਵੀਂ ਵਾਰ ਗਰਮੀ ਦੀ ਲਹਿਰ ਚੱਲ ਰਹੀ ਹੈ।

