Heavy snowfall at Kedarnath Dham; mountains all around covered in a white blanket of snow
ਕੇਦਾਰਨਾਥ ਧਾਮ ‘ਚ ਭਾਰੀ ਬਰਫ਼ਬਾਰੀ, ਚਾਰੇ ਪਾਸੇ ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਪਹਾੜਾਂ
Kedarnath, (ਆਵਾਜ਼ਿ ਕੌਮ ਬਿਊਰੋ)-ਕੇਦਾਰਨਾਥ ਧਾਮ ਵਿਚ ਸਰਦ ਰੁੱਤ ਦੀ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਬਰਫ਼ਬਾਰੀ ਹੋਣ ਕਾਰਨ ਮੰਦਰ ਕੰਪਲੈਕਸ ਅਤੇ ਆਲੇ-ਦੁਆਲੇ ਦੀਆਂ ਪਹਾੜੀਆਂ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕ ਗਈਆਂ ਹਨ, ਜਿਸ ਦਾ ਨਜ਼ਾਰਾ ਬਹੁਤ ਖ਼ੁਬਸੂਰਤ ਲੱਗ ਰਿਹਾ ਹੈ। ਦੱਸ ਦੇਈਏ ਕਿ ਅਕਤੂਬਰ ਮਹੀਨੇ ਦੇ ਆਖਰੀ ਦਿਨ ਸੀਜ਼ਨ ਦੀ ਪਹਿਲੀ ਭਾਰੀ ਬਰਫ਼ਬਾਰੀ ਹੋਣ ਤੋਂ ਬਾਅਦ ਧਾਮ ਦੇ ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਕੜਾਕੇ ਦੀ ਠੰਢ ਸ਼ੁਰੂ ਹੋ ਗਈ। ਨਵੰਬਰ ਦੇ ਮਹੀਨੇ ਲਗਾਤਾਰ ਹੋਣ ਵਾਲੀ ਬਰਫ਼ਬਾਰੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਸ ਦਾ ਨਜ਼ਾਰਾ ਦੇਖਣ ਯੋਗ ਹੈ। ਬਰਫ਼ਬਾਰੀ ਹੋਣ ਕਾਰਨ ਕੇਦਾਰਨਾਥ ਧਾਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਦਰਸ਼ਨ ਕਰਨ ਲਈ ਆਉਂਦੇ ਹਨ। ਰੁਦਰਪ੍ਰਯਾਗ ਪੁਲਸ ਨੇ ਕੇਦਾਰਨਾਥ ਧਾਮ ‘ਚ ਹੋਈ ਭਾਰੀ ਭਰਫ਼ਬਾਰੀ ਦੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਤਾਪਮਾਨ ਵਿੱਚ ਗਿਰਾਵਟ ਆਉਣ ਦੇ ਨਾਲ-ਨਾਲ ਸਰਦੀਆਂ ਦੇ ਬਰਫ਼ ਪੈਣ ਨਾਲ ਧਾਮ ਦਾ ਸੁੰਦਰ ਦ੍ਰਿਸ਼ ਦੇਖਣ ਵਾਲਾ ਹੈ। ਸ਼ਰਧਾਲੂਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ 11 ਨਵੰਬਰ, 2026 ਨੂੰ ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਗਏ ਸਨ। ਕਿਵਾੜ ਬੰਦ ਹੋਣ ਤੋਂ ਬਾਅਦ ਵੀ ਸਰਦੀਆਂ ਦੇ ਸਮੇਂ ਭਾਰੀ ਬਰਫ਼ਬਾਰੀ ਦਾ ਦੌਰ ਬਣਿਆ ਰਹਿੰਦੀ ਹੈ। ਹਾਲਾਂਕਿ ਕੇਦਾਰਨਾਥ ਮੰਦਰ ਦੇ ਕਿਵਾੜ ਇਸ ਸਮੇਂ ਬੰਦ ਹਨ ਪਰ ਸਰਦੀਆਂ ਦੇ ਮੌਸਮ ਵਿੱਚ ਵੀ ਮੰਦਰ ਦੀ ਸੁਰੱਖਿਆ ਲਈ ਫੌਜ ਦੇ ਜਵਾਨ ਇੱਥੇ ਤਾਇਨਾਤ ਰਹਿੰਦੇ ਹਨ।

