Historic Verdict by U.S. Court: Bhushan Athale Sentenced to 26 Months for Hate Crime Against Sikh NGO

ਅਮਰੀਕਾ ਦੀ ਅਦਾਲਤ ਦਾ ਇਤਿਹਾਸਕ ਫੈਸਲਾ: ਸਿੱਖ NGO ਵਿਰੁੱਧ ਨਫ਼ਰਤੀ ਅਪਰਾਧ ’ਚ ਭੂਸ਼ਣ ਅਥਾਲੇ ਨੂੰ 26 ਮਹੀਨੇ ਕੈਦ

ਵਾਸ਼ਿੰਗਟਨ (5 ਜੂਨ, 2025): ਅਮਰੀਕਾ ਦੀ ਅਦਾਲਤ ਨੇ ਸਿੱਖਾਂ ਵਿਰੁੱਧ ਜ਼ਹਿਰ ਉਗਲਣ ਅਤੇ ਇੱਕ ਸਿੱਖ NGO ਨੂੰ ਧਮਕੀਆਂ ਦੇਣ ਦੇ ਦੋਸ਼ੀ ਭੂਸ਼ਣ ਅਥਾਲੇ ਨੂੰ 26 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। 49 ਸਾਲਾ ਭੂਸ਼ਣ ਅਥਾਲੇ, ਜੋ ਡੱਲਾਸ (ਟੈਕਸਸ) ਦਾ ਰਹਿਣ ਵਾਲਾ ਹੈ, ਨੇ ਸਤੰਬਰ 2022 ਅਤੇ ਮਾਰਚ 2024 ਦੌਰਾਨ ਨਿਊ ਜਰਸੀ ਸਥਿਤ ਇੱਕ ਸਿੱਖ ਸਿਵਲ ਰਾਈਟਸ ਸੰਸਥਾ ਨੂੰ ਫੋਨ ’ਤੇ ਧਮਕੀਆਂ ਦਿੱਤੀਆਂ।

ਅਥਾਲੇ ਨੇ ਸਿੱਖਾਂ ਦੇ ਵਾਲ ਕੱਟਣ, ਉਨ੍ਹਾਂ ਨੂੰ ਜਬਰੀ ਤੰਬਾਕੂ ਦੇਣ ਅਤੇ ਸਿੱਖਾਂ-ਮੁਸਲਮਾਨਾਂ ਵਿਰੁੱਧ ਨਫ਼ਰਤੀ ਟਿੱਪਣੀਆਂ ਕੀਤੀਆਂ। ਅਦਾਲਤ ਨੇ ਉਸ ਨੂੰ 3 ਸਾਲ ਦੀ ਨਿਗਰਾਨੀ ਵਾਲੀ ਰਿਹਾਈ ਦੀ ਸਜ਼ਾ ਵੀ ਸੁਣਾਈ ਅਤੇ ਪੀੜਤ ਸੰਸਥਾ ਨਾਲ ਸੰਪਰਕ ਨਾ ਕਰਨ ਦੀ ਹਦਾਇਤ ਕੀਤੀ। ਇਸ ਤੋਂ ਪਹਿਲਾਂ ਅਥਾਲੇ ਨੇ ਇੱਕ ਮੁਸਲਿਮ ਸਹਿ-ਕਰਮਚਾਰੀ ਨੂੰ ਵੀ ਧਮਕੀਆਂ ਦਿੱਤੀਆਂ ਸਨ।

ਸਿੱਖ ਸੰਗਤ ਨੇ ਇਸ ਫੈਸਲੇ ਨੂੰ ਇਨਸਾਫ ਦੀ ਜਿੱਤ ਦੱਸਿਆ। ਸੋਸ਼ਲ ਮੀਡੀਆ ’ਤੇ ਇਸ ਨੂੰ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ।