“ਮੈਂ ਤਖ਼ਤ ਸਾਹਿਬ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ ਕਰਦਾ ਹਾਂ”,ਮੈਂ ਨੰਗੇ ਪੈਰੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਵਾਂਗਾ-ਕੈਬਨਿਟ ਮੰਤਰੀ ਹਰਜੋਤ ਬੈਂਸ

ਅੰਮ੍ਰਿਤਸਰ, 26 ਜੁਲਾਈ, 2025 : ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ 1 ਅਗਸਤ 2025 ਨੂੰ ਤਲਬ ਕਰਨ ’ਤੇ ਖਿੜੇ ਮੱਥੇ ਹੁਕਮ ਮੰਨਣ ਦਾ ਵਾਅਦਾ ਕੀਤਾ। ਉਨ੍ਹਾਂ ਨੰਗੇ ਪੈਰੀਂ ਪੇਸ਼ ਹੋਣ ਦਾ ਐਲਾਨ ਕੀਤਾ ਅਤੇ ਸ੍ਰੀਨਗਰ ਸਮਾਗਮ ’ਚ ਪ੍ਰਬੰਧਕਾਂ ਦੀ ਅਣਗਹਿਲੀ ’ਤੇ ਦੋਸ਼ ਲਗਾਇਆ।
ਬੈਂਸ ਨੇ ਆਪਣੇ ਸਿੱਖ ਬਿਰਤਾਂਤ ਦੇ ਨਾਤੇ ਖਿਮਾ ਜਾਚਨਾ ਦੀ ਭਾਵਨਾ ਪ੍ਰਗਟ ਕੀਤੀ। ਬਤੌਰ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖ਼ਿਮਾ ਦਾ ਜਾਚਕ ਹਾਂ