Iceland Cricket Declines to Replace Pakistan in T20 World Cup 2026
ਟੀ20 ਵਰਲਡ ਕੱਪ 2026 ਵਿਵਾਦ ਵਿੱਚ ਆਈਸਲੈਂਡ ਕ੍ਰਿਕਟ ਦਾ ਬਿਆਨ – ਪਾਕਿਸਤਾਨ ਨੂੰ ਰਿਪਲੇਸ ਨਹੀਂ ਕਰ ਸਕਾਂਗੇ

29 ਜਨਵਰੀ 2026, ਰੇਕਜਾਵਿਕ – ਟੀ20 ਵਰਲਡ ਕੱਪ 2026 ਨੂੰ ਲੈ ਕੇ ਚੱਲ ਰਹੇ ਵੱਡੇ ਵਿਵਾਦ ਵਿੱਚ ਆਈਸਲੈਂਡ ਕ੍ਰਿਕਟ ਨੇ ਅਹਿਮ ਬਿਆਨ ਜਾਰੀ ਕੀਤਾ ਹੈ। ਆਈਸਲੈਂਡ ਕ੍ਰਿਕਟ ਨੇ ਸਾਫ਼ ਕਿਹਾ ਕਿ ਉਹ ਪਾਕਿਸਤਾਨ ਦੀ ਜਗ੍ਹਾ ਨਹੀਂ ਲੈ ਸਕਦੇ ਅਤੇ ਇਸ ਲਈ ਉਹ ਦੁੱਖੀ ਹਨ ਪਰ ਇਹ ਫੈਸਲਾ ਅਟੱਲ ਹੈ। ਬਿਆਨ ਵਿੱਚ ਲਿਖਿਆ ਗਿਆ ਹੈ, “ਦੁੱਖੀ ਮਨ ਨਾਲ ਐਲਾਨ ਕਰਦੇ ਹਾਂ ਕਿ ਅਸੀਂ ਵਰਲਡ ਕੱਪ ਵਿੱਚ ਪਾਕਿਸਤਾਨ ਨੂੰ ਰਿਪਲੇਸ ਨਹੀਂ ਕਰ ਸਕਾਂਗੇ। ਅਸੀਂ ਸਕਾਟਲੈਂਡ ਵਾਂਗ ਨਹੀਂ ਜੋ ਬਿਨਾਂ ਤਿਆਰੀ ਅਤੇ ਮੂੰਹ ਉੱਠਾ ਕੇ ਚਲੇ ਜਾਂਦੇ ਹਨ। ਅਸੀਂ ਸ਼ੌਕੀਆ ਤੌਰ ‘ਤੇ ਕ੍ਰਿਕਟ ਖੇਡਦੇ ਹਾਂ ਅਤੇ ਅਜਿਹੇ ਵੱਡੇ ਟੂਰਨਾਮੈਂਟ ਲਈ ਪੂਰੀ ਤਿਆਰੀ ਨਹੀਂ ਹੈ।”
ਆਈਸਲੈਂਡ ਨੇ ਆਪਣੇ ਬਿਆਨ ਵਿੱਚ ਸਕਾਟਲੈਂਡ ਨੂੰ ਵੀ ਨਿਸ਼ਾਨਾ ਬਣਾਇਆ ਜਿਸ ਨੂੰ ਪਹਿਲਾਂ ਵਰਲਡ ਕੱਪ ਵਿੱਚ ਰਿਪਲੇਸਮੈਂਟ ਵਜੋਂ ਮੰਨਿਆ ਜਾ ਰਿਹਾ ਸੀ। ਆਈਸਲੈਂਡ ਕ੍ਰਿਕਟ ਦਾ ਕਹਿਣਾ ਹੈ ਕਿ ਉਹ ਇੱਕ ਛੋਟਾ ਅਤੇ ਅਮੇਚਿਊਰ ਕ੍ਰਿਕਟ ਨੇਸ਼ਨ ਹੈ ਜਿੱਥੇ ਕ੍ਰਿਕਟ ਸਿਰਫ਼ ਸ਼ੌਕ ਵਜੋਂ ਖੇਡੀ ਜਾਂਦੀ ਹੈ, ਨਾ ਕਿ ਪੇਸ਼ੇਵਰ ਪੱਧਰ ‘ਤੇ। ਇਸ ਲਈ ਉਹ ਅਜਿਹੇ ਵੱਡੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਤਿਆਰ ਨਹੀਂ ਹਨ।
ਇਹ ਬਿਆਨ ਟੀ20 ਵਰਲਡ ਕੱਪ 2026 ਦੇ ਯੋਜਨਾਬੱਧ ਫਾਰਮੈਟ ਅਤੇ ਟੀਮਾਂ ਦੀ ਚੋਣ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਨਵੀਂ ਕੜੀ ਜੋੜਦਾ ਹੈ। ਪਾਕਿਸਤਾਨ ਨੂੰ ਰਿਪਲੇਸ ਕਰਨ ਵਾਲੀ ਟੀਮ ਬਾਰੇ ਚਰਚਾ ਚੱਲ ਰਹੀ ਸੀ ਅਤੇ ਵੱਖ-ਵੱਖ ਨੇਸ਼ਨਾਂ ਨੂੰ ਪ੍ਰਸਤਾਵ ਵੀ ਭੇਜੇ ਗਏ ਸਨ। ਆਈਸਲੈਂਡ ਦੇ ਇਨਕਾਰ ਨਾਲ ਆਈਸੀਸੀ ਨੂੰ ਹੁਣ ਨਵੀਂ ਟੀਮ ਲੱਭਣੀ ਪਵੇਗੀ ਜਾਂ ਫਾਰਮੈਟ ਵਿੱਚ ਬਦਲਾਅ ਕਰਨਾ ਪੈ ਸਕਦਾ ਹੈ।
ਕ੍ਰਿਕਟ ਪ੍ਰੇਮੀਆਂ ਵਿੱਚ ਇਸ ਬਿਆਨ ਨੂੰ ਮਜ਼ਾਕੀਆ ਅਤੇ ਸੱਚਾਈ ਵਾਲਾ ਮੰਨਿਆ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ਨੂੰ ਬਹੁਤ ਸਾਰੇ ਮੀਮਜ਼ ਵਿੱਚ ਵਰਤਿਆ ਜਾ ਰਿਹਾ ਹੈ। ਆਈਸੀਸੀ ਵੱਲੋਂ ਅਜੇ ਤੱਕ ਇਸ ਬਿਆਨ ‘ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।
