ਅਮਰੀਕਾ ’ਚ ਭਾਰਤੀ ਉਦਯੋਗਪਤੀ ਚੰਦਰਕਾਂਤ ‘ਲਾਲਾ’ ਪਟੇਲ ਵੀਜ਼ਾ ਫਰਾਡ ’ਚ ਗ੍ਰਿਫ਼ਤਾਰ, 2 ਪੁਲਸ ਚੀਫ਼ ਤੇ ਚੀਫ਼ ਦੀ ਪਤਨੀ ਵੀ ਸ਼ਾਮਲ

ਲੁਈਸਿਆਨਾ, 24 ਜੁਲਾਈ, 2025 (ਸਰਬਜੀਤ ਸਿੰਘ ਬਨੂੜ): ਭਾਰਤੀ ਮੂਲ ਦੇ ਉਦਯੋਗਪਤੀ ਚੰਦਰਕਾਂਤ ‘ਲਾਲਾ’ ਪਟੇਲ ਨੂੰ ਲੁਈਸਿਆਨਾ ’ਚ 10 ਸਾਲ ਚੱਲੀ ਝੂਠੀਆਂ ਲੁੱਟਾਂ ਰਾਹੀਂ ‘ਯੂ-ਵੀਜ਼ਾ’ ਸਕੀਮ ’ਚ ਗ੍ਰਿਫ਼ਤਾਰ ਕੀਤਾ ਗਿਆ। ਓਕਡੇਲ ਤੇ ਫੋਰੈਸਟ ਹਿੱਲ ਦੇ 2 ਪੁਲਸ ਚੀਫ਼ ਤੇ ਇਕ ਚੀਫ਼ ਦੀ ਪਤਨੀ ਵੀ ਸ਼ਾਮਲ।
ਪਟੇਲ ’ਤੇ 5 ਹਜ਼ਾਰ ਡਾਲਰ ਰਿਸ਼ਵਤ ਦੇ ਦੋਸ਼, 2015-2025 ’ਚ ਫਰਜ਼ੀ ਰਿਪੋਰਟਾਂ ਨਾਲ ਭਾਰਤੀਆਂ ਨੂੰ ਵੀਜ਼ਾ ਦਿਲਾਇਆ। ਵੀਜ਼ਾ ਫਰਾਡ, ਰਿਸ਼ਵਤ, ਮਨੀ ਲਾਂਡਰਿੰਗ ਦੇ ਦੋਸ਼ ਹਨ। 23 ਜੁਲਾਈ 2025 ਨੂੰ ਅਗਲੀ ਸੁਣਵਾਈ ਹੈ।