Indians Stranded in Israel-Iran Conflict as UAE Closes Airspace
ਇਜ਼ਰਾਇਲ-ਈਰਾਨ ਜੰਗ ‘ਚ ਫਸੇ ਭਾਰਤੀ, UAE ਏਅਰਸਪੇਸ ਬੰਦ

28 ਫਰਵਰੀ 2026, ਦੁਬਈ/ਅਬੂ ਧਾਬੀ – ਇਜ਼ਰਾਇਲ ਅਤੇ ਈਰਾਨ ਵਿਚਕਾਰ ਵਧਦੇ ਸੈਨਿਕ ਤਣਾਅ ਅਤੇ ਹਮਲਿਆਂ ਕਾਰਨ ਸਥਿਤੀ ਬਹੁਤ ਗੰਭੀਰ ਹੋ ਗਈ ਹੈ। ਅਮਰੀਕਾ ਅਤੇ ਇਜ਼ਰਾਇਲ ਵੱਲੋਂ ਈਰਾਨ ‘ਤੇ ਹਮਲੇ ਤੋਂ ਬਾਅਦ ਈਰਾਨ ਨੇ ਜਵਾਬੀ ਕਾਰਵਾਈ ਵਿੱਚ ਅਮਰੀਕੀ ਬੇਸਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤਣਾਅ ਦੇ ਚੱਲਦੇ ਸੰਯੁਕਤ ਅਰਬ ਅਮੀਰਾਤ (UAE) ਨੇ ਆਪਣਾ ਏਅਰਸਪੇਸ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।
ਦੁਬਈ ਅੰਤਰਰਾਸ਼ਟਰੀ ਏਅਰਪੋਰਟ ‘ਤੇ ਬਹੁਤ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਯਾਤਰੀਆਂ ਨੂੰ ਅਬੂ ਧਾਬੀ ਏਅਰਪੋਰਟ ਰਾਹੀਂ ਵਾਪਸ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਭਾਰਤੀ ਯਾਤਰੀਆਂ ਵਿੱਚ ਖਾਸ ਚਿੰਤਾ ਉਨ੍ਹਾਂ ਲੋਕਾਂ ਵਿੱਚ ਹੈ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਅੱਜ ਜਾਂ ਆਉਣ ਵਾਲੇ ਦਿਨਾਂ ਵਿੱਚ ਖਤਮ ਹੋ ਰਹੀ ਹੈ। ਏਅਰਲਾਈਨਾਂ ਵੱਲੋਂ ਫਲਾਈਟ ਰੱਦ ਹੋਣ ਬਾਰੇ ਸੂਚਿਤ ਤਾਂ ਕੀਤਾ ਗਿਆ ਹੈ ਪਰ ਖਾਣ-ਪੀਣ, ਰਹਿਣ-ਸਹਿਣ ਜਾਂ ਹੋਰ ਕਿਸੇ ਪ੍ਰਕਾਰ ਦੇ ਪ੍ਰਬੰਧ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਭਾਰਤੀ ਦੂਤਾਵਾਸ ਅਤੇ ਕੌਂਸਲੇਟ ਨੇ ਯਾਤਰੀਆਂ ਨੂੰ ਸੰਪਰਕ ਵਿੱਚ ਰਹਿਣ ਅਤੇ ਅਪਡੇਟਸ ਲਈ ਐਮਰਜੈਂਸੀ ਨੰਬਰਾਂ ‘ਤੇ ਜਾਣਕਾਰੀ ਲੈਣ ਦੀ ਅਪੀਲ ਕੀਤੀ ਹੈ। ਇਹ ਸਥਿਤੀ ਮੱਧ ਪੂਰਬ ਵਿੱਚ ਰਹਿੰਦੇ ਭਾਰਤੀ ਪ੍ਰਵਾਸੀਆਂ ਲਈ ਚੁਣੌਤੀਪੂਰਨ ਬਣ ਗਈ ਹੈ।
