ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ‘ਤੇ ਈਰਾਨ ਨੇ ਜਤਾਈ ਸਹਾਨੁਭੂਤੀ, ਪ੍ਰਭਾਵਿਤ ਲੋਕਾਂ ਅਤੇ ਮਦਦਗਾਰਾਂ ਲਈ ਅਰਦਾਸ ਕੀਤੀ

ਚੰਡੀਗੜ੍ਹ, 3 ਸਤੰਬਰ 2025 ਪੰਜਾਬ ਵਿੱਚ ਭਿਆਨਕ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਪ੍ਰਭਾਵਿਤ ਹੋ ਕੇ ਈਰਾਨ ਦੇ ਭਾਰਤ ਵਿੱਚ ਦੂਤਾਵਾਸ ਨੇ ਸਹਾਨੁਭੂਤੀ ਜਤਾਈ ਹੈ। ਈਰਾਨ ਦੇ ਅਧਿਕਾਰਕ ਐਕਸ (ਟਵਿੱਟਰ) ਹੈਂਡਲ @Iran_in_India ’ਤੇ ਸਾਂਝੀ ਕੀਤੀ ਗਈ ਪੋਸਟ ਵਿੱਚ ਲਿਖਿਆ, “ਪੰਜਾਬ ‘ਚ ਆਏ ਭਿਆਨਕ ਹੜ੍ਹਾਂ ਨੂੰ ਦੇਖ ਕੇ ਬਹੁਤ ਦੁੱਖ ਹੋਇਆ। ਸਾਡੀਆਂ ਅਰਦਾਸਾਂ ਪੰਜਾਬ ਦੇ ਪ੍ਰਭਾਵਿਤ ਲੋਕਾਂ ਤੇ ਇਸ ਔਖੇ ਸਮੇਂ ‘ਚ ਉਨ੍ਹਾਂ ਦੀ ਮਦਦ ਕਰਨ ਵਾਲੇ ਹਰ ਵਿਅਕਤੀ ਨਾਲ ਹਨ। ਪਰਮਾਤਮਾ ਸਾਰਿਆਂ ਦੀ ਰਾਖੀ ਕਰੇ।”
ਇਸ ਪੋਸਟ ਨੂੰ ਇੰਗਲਿਸ਼ ਵਿੱਚ ਵੀ ਸਾਂਝਾ ਕਰਦਿਆਂ ਈਰਾਨ ਨੇ ਕਿਹਾ, “Disheartening to see the devastating floods in #Punjab that led to immense loss and pain. Our thoughts and prayers with the affected people of Punjab and everyone who helps them in this grave moments. May God protect and bless all.” ਹੜ੍ਹਾਂ ਨੇ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ 2.56 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ।
ਸੋਸ਼ਲ ਮੀਡੀਆ ’ਤੇ ਈਰਾਨ ਦੇ ਇਸ ਬਿਆਨ ਦਾ ਸਵਾਗਤ ਹੋ ਰਿਹਾ ਹੈ, ਅਤੇ ਪੰਜਾਬ ਦੇ ਲੋਕਾਂ ਨੇ ਇਸ ਸਹਿਯੋਗ ਲਈ ਧੰਨਵਾਦ ਜਤਾਇਆ ਹੈ। ਸਥਾਨਕ ਆਗੂਆਂ ਨੇ ਵੀ ਇਸ ਕਦਮ ਨੂੰ ਆਪਸੀ ਸਾਂਝ ਦੀ ਮਿਸਾਲ ਦੱਸਿਆ ਹੈ।