“Jalandhar: Three Policemen Suspended for Allegedly Planting Laahan During Raid in Daulatpur Dhadda Village”
“ਜਲੰਧਰ ਦੇ ਪਿੰਡ ਦੌਲਤਪੁਰ ਢੱਡਾ ‘ਚ ਘਰ ‘ਚੋਂ ਲਾਹਣ ਜ਼ਬਤ ਕਰਨ ਦਾ ਮਾਮਲਾ, ਛਾਪਾ ਮਾਰਨ ਵਾਲੇ ਤਿੰਨੇ ਪੁਲਿਸ ਮੁਲਾਜ਼ਮ ਲਾਈਨ ਹਾਜ਼ਰ”

11 ਅਪ੍ਰੈਲ 2026 ਜਲੰਧਰ – ਜਲੰਧਰ ਦੇ ਪਿੰਡ ਦੌਲਤਪੁਰ ਢੱਡਾ ਵਿਚ ਘਰ ਤੋਂ ਲਾਹਣ ਜ਼ਬਤ ਕਰਨ ਦੇ ਮਾਮਲੇ ਵਿਚ ਛਾਪਾ ਮਾਰਨ ਵਾਲੇ ਤਿੰਨੇ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਪੁਲਿਸ ਅਨੁਸਾਰ ਥਾਣਾ ਸ਼ਾਹਕੋਟ ਦੇ SHO ਇੰਸਪੈਕਟਰ ਬਲਵਿੰਦਰ ਸਿੰਘ, ASI ਸੁਖਵਿੰਦਰ ਸਿੰਘ ਤੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਇਸ ਮਾਮਲੇ ਵਿਚ ਸ਼ਾਮਲ ਹਨ। ਉਨ੍ਹਾਂ ਉੱਤੇ ਘਰ ਵਿਚ 30 ਲੀਟਰ ਲਾਹਣ ਲਿਜਾਣ ਤੇ ਫਸਾਉਣ ਦੇ ਗੰਭੀਰ ਇਲਜ਼ਾਮ ਹਨ। ਵੀਡੀਓ ਵਿਚ ਪੁਲਿਸ ਮੁਲਾਜ਼ਮ ਨੀਲਾ ਡਰੰਮ ਘਰ ਵਿਚ ਲਿਜਾਂਦੇ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਖਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਪੁਲਿਸ ਉੱਤੇ ਭਰੋਸਾ ਘਟਣ ਤੇ ਚਰਚਾ ਤੇਜ਼ ਹੋ ਗਈ ਹੈ। ਪੁਲਿਸ ਵਿਭਾਗ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਵੀ ਦਿੱਤੇ ਹਨ।
