Jathedar Kuldeep Singh Gadgaj Expresses Deep Grief of Bhai Gursewak Singh Gonianawalian
ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਈ ਗੁਰਸੇਵਕ ਸਿੰਘ ਗੋਨਿਆਣਾ ਵਾਲਿਆਂ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁੱਖ

30 ਜਨਵਰੀ 2026, ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਥ ਦੇ ਪ੍ਰਸਿੱਧ ਤਬਲਾਵਾਦਕ ਅਤੇ ਰਾਗੀ ਜਥਿਆਂ ਦੇ ਨਾਲ ਜੁੜੇ ਭਾਈ ਗੁਰਸੇਵਕ ਸਿੰਘ ਗੋਨਿਆਣਾ ਵਾਲਿਆਂ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁੱਖ ਅਤੇ ਸੰਵੇਦਨਾ ਪ੍ਰਗਟ ਕੀਤੀ ਹੈ। ਭਾਈ ਗੁਰਸੇਵਕ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਨਿਮਰਤਾ ਨਾਲ ਤਬਲਾ ਸੇਵਾ ਨਿਭਾਈ ਸੀ ਅਤੇ ਗੁਰਬਾਣੀ ਕੀਰਤਨ ਪ੍ਰਤੀ ਡੂੰਘੀ ਲਗਨ ਰੱਖਦੇ ਸਨ।
ਜਥੇਦਾਰ ਗੜਗੱਜ ਨੇ ਬਿਆਨ ਵਿੱਚ ਦੱਸਿਆ ਕਿ ਭਾਈ ਸਾਹਿਬ 25 ਜਨਵਰੀ ਨੂੰ ਇੱਕ ਦੁਖਦਾਈ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਅਤੇ ਏਮਜ਼ ਹਸਪਤਾਲ ਬਠਿੰਡਾ ਵਿਖੇ ਇਲਾਜ ਅਧੀਨ ਸਨ ਪਰ ਅਕਾਲ ਪੁਰਖ ਦੇ ਭਾਣੇ ਅਨੁਸਾਰ ਅੱਜ ਉਹ ਅਕਾਲ ਚਲਾਣਾ ਕਰ ਗਏ। ਇਹ ਖ਼ਬਰ ਖਾਸ ਕਰਕੇ ਪਰਿਵਾਰ ਲਈ ਬਹੁਤ ਦੁਖਦਾਈ ਹੈ ਅਤੇ ਸਮੂਹ ਪੰਥ ਲਈ ਵੀ ਨਾ-ਪੂਰਾ ਹੋਣ ਵਾਲਾ ਘਾਟਾ ਹੈ। ਭਾਈ ਸਾਹਿਬ ਦੀ ਤਬਲਾ ਵਾਦਨ ਕਲਾ, ਗੁਰਮੁਖ ਸੇਵਾ ਅਤੇ ਨਿਮਰਤਾ ਸਦਾ ਯਾਦ ਰਹਿਣਗੀਆਂ।
ਜਥੇਦਾਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਅੱਗੇ ਵੀ ਹਰ ਸੰਭਵ ਸਹਿਯੋਗ ਦੇਣ ਲਈ ਬੱਝਬੱਧ ਰਹੇਗਾ। ਅੰਤ ਵਿੱਚ ਉਨ੍ਹਾਂ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਸਮੇਤ ਸਾਰੇ ਸਾਕ-ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ, ਧੀਰਜ ਅਤੇ ਹੌਸਲਾ ਪ੍ਰਦਾਨ ਕਰਨ।
ਇਸ ਘਟਨਾ ਨਾਲ ਸੰਗਤ ਅਤੇ ਸਿੱਖ ਸੰਗੀਤ ਜਗਤ ਵਿੱਚ ਵੀ ਗਹਿਰਾ ਸੋਗ ਛਾਇਆ ਹੋਇਆ ਹੈ ਅਤੇ ਭਾਈ ਸਾਹਿਬ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾ ਰਿਹਾ ਹੈ।
