Jathedar Kuldeep Singh Gargajj’s Strong Statement on Summoning CM Mann in Bargari Case
ਬਰਗਾੜੀ ਮਾਮਲੇ ‘ਤੇ CM ਮਾਨ ਨੂੰ ਤਲਬ ਕਰਨ ‘ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ

04 ਜਨਵਰੀ 2026, ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਰਗਾੜੀ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 15 ਜਨਵਰੀ ਨੂੰ ਤਲਬ ਕਰਨ ਦੇ ਫੈਸਲੇ ‘ਤੇ ਵੱਡਾ ਬਿਆਨ ਦਿੱਤਾ ਹੈ। ਜਥੇਦਾਰ ਨੇ ਕਿਹਾ ਕਿ ਮਾਨ ਸਰਕਾਰ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੋਂ ਭੱਜ ਰਹੀ ਹੈ।
ਜਥੇਦਾਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ:
- “ਸਿੱਖਾਂ ਨੂੰ ਦੱਸੇ ਹੁਣ ਤੱਕ ਮਾਨ ਸਰਕਾਰ ਨੇ ਬਰਗਾੜੀ ਦੇ ਦੋਸ਼ੀਆਂ ਖਿਲਾਫ਼ ਕੀ ਕਾਰਵਾਈ ਕੀਤੀ?”
- ਰਹਿਤ ਮਰਿਆਦਾ ਨੂੰ ਲੈ ਕੇ ਦਿੱਤੇ ਬਿਆਨਾਂ ਅਤੇ ਗਾਇਕ ਜਸਬੀਰ ਜੱਸੀ ਦੇ ਹੱਕ ਵਿੱਚ ਆ ਕੇ ਦਿੱਤੇ ਬਿਆਨ ‘ਤੇ ਵੀ ਜਵਾਬ ਮੰਗਿਆ ਗਿਆ ਹੈ।
ਸੰਗਤ ਵਿੱਚ ਇਸ ਫੈਸਲੇ ਨੂੰ ਬਹੁਤ ਸਤਿਕਾਰ ਮਿਲ ਰਿਹਾ ਹੈ । ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਏਕਜੁਟ ਰਹਿਣ ਅਤੇ ਇਨਸਾਫ਼ ਲਈ ਸਹਿਯੋਗ ਦੇਣ। ਅਸੀਂ ਲਗਾਤਾਰ ਅਪਡੇਟ ਦਿੰਦੇ ਰਹਾਂਗੇ।
