“Bhai Gurdev Singh Jhajjan Granted Bail by Punjab & Haryana High Court”
“ਭਾਈ ਗੁਰਦੇਵ ਸਿੰਘ ਝੱਜਾਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਜ਼ਮਾਨਤ”

10 ਅਪ੍ਰੈਲ 2026 ਚੰਡੀਗੜ੍ਹ – ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਠਾਣਾ ਬਖਸ਼ੀਵਾਲਾ, ਪਟਿਆਲਾ ਵਿਚ 6 ਜੂਨ 2022 ਨੂੰ ਦਰਜ ਕੇਸ ਵਿਚ ਭਾਈ ਗੁਰਦੇਵ ਸਿੰਘ ਝੱਜਾਂ ਨੂੰ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਕੇਸ ਵਿਚ ਧਾਰਾ 120-ਬੀ, 212, 216 IPC, ਅਸਲਾ ਐਕਟ ਤੇ UAPA ਲਗਾਈਆਂ ਗਈਆਂ ਸਨ।
ਜਸਟਿਸ ਅਨੂਪ ਚਿਤਕਾਰਾ ਤੇ ਜਸਟਿਸ ਸੁਖਵਿੰਦਰ ਕੌਰ ਵਾਲੀ ਬੈਂਚ ਨੇ ਇਹ ਫੈਸਲਾ ਸੁਣਾਇਆ। ਪੰਜਾਬ ਲਾਇਰਜ਼ ਵੱਲੋਂ ਇਸ ਕੇਸ ਦੀ ਪੈਰਵਾਈ ਕੀਤੀ ਗਈ। ਭਾਈ ਗੁਰਦੇਵ ਸਿੰਘ ਝੱਜਾਂ ਨੂੰ ਇਸ ਤੋਂ ਪਹਿਲਾਂ NIA ਦੇ ਇੱਕ ਵੱਖਰੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਈ ਹੈ ਤੇ ਉਸ ਕੇਸ ਵਿਚ ਜ਼ਮਾਨਤ ਹੋਣ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਸੰਭਵ ਹੋ ਸਕਦੀ ਹੈ। ਉਨ੍ਹਾਂ ਦਾ ਇੱਕ ਸਪੈਸ਼ਲ ਸੈੱਲ ਅੰਮ੍ਰਿਤਸਰ ਵਾਲਾ ਕੇਸ ਪਹਿਲਾਂ ਹੀ ਬਰੀ ਹੋ ਚੁੱਕਾ ਹੈ।
ਇਸ ਫੈਸਲੇ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਖੁਸ਼ੀ ਜ਼ਾਹਰ ਕੀਤੀ ਗਈ ਹੈ। ਉਨ੍ਹਾਂ ਨੇ ਇਸ ਨੂੰ ਇਨਸਾਫ਼ ਵੱਲ ਇੱਕ ਵੱਡਾ ਕਦਮ ਦੱਸਿਆ ਹੈ।
