ਵਿਦਿਆਰਥੀ ਜਥੇਬੰਦੀ ਸੱਥ ਵਲੋਂ ਜੋਧ ਸਿੰਘ ਨਵਾਂ ਕਨਵੀਨਰ ਨਿਯੁਕਤ

ਅੰਮ੍ਰਿਤਸਰ, 15 ਅਕਤੂਬਰ 2025: ਅੱਜ ਵਿਦਿਆਰਥੀ ਜਥੇਬੰਦੀ ਸੱਥ ਵਲੋਂ ਜੋਧ ਸਿੰਘ ਨੂੰ ਜਥੇਬੰਦੀ ਦਾ ਨਵਾਂ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਜੋਧ ਸਿੰਘ 2019 ਤੋਂ ਇਸ ਜਥੇਬੰਦੀ ਨਾਲ ਜੁੜੇ ਹੋਏ ਹਨ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਹਰ ਸਤਰ ’ਤੇ ਜਥੇਬੰਦੀ ਦੇ ਕਾਰਜਾਂ ਵਿੱਚ ਜ਼ਿੰਮੇਵਾਰੀ ਅਤੇ ਸਮਰਪਣ ਨਾਲ ਭਾਗ ਲਿਆ ਹੈ।
ਜਥੇਬੰਦੀ ਵਲੋਂ ਕਿਹਾ ਗਿਆ ਹੈ ਕਿ ਜੋਧ ਸਿੰਘ ਗੁਰੂ ਸਾਹਿਬ ਦੀ ਬਖ਼ਸ਼ੀ ਹੋਈ ਤਾਕਤ ਅਤੇ ਪ੍ਰੇਰਣਾ ਨਾਲ ਪੰਥ, ਪੰਜਾਬ ਅਤੇ ਵਿਦਿਆਰਥੀਆਂ ਦੇ ਹੱਕਾਂ ਦੀ ਰੱਖਿਆ ਲਈ ਡਟ ਕੇ ਖੜ੍ਹੇ ਰਹਿਣਗੇ।
ਸੱਥ ਦੇ ਮੈਂਬਰਾਂ ਨੇ ਸੰਗਤ ਕੋਲੋਂ ਅਰਦਾਸ ਅਤੇ ਅਸੀਸ ਦੀ ਬੇਨਤੀ ਕੀਤੀ ਹੈ ਤਾਂ ਜੋ ਨਵੇਂ ਕਨਵੀਨਰ ਜੋਧ ਸਿੰਘ ਆਪਣੀ ਸੇਵਾ ਨੂੰ ਚੰਗੀ ਤਰ੍ਹਾਂ ਨਿਭਾ ਸਕਣ ਅਤੇ ਵਿਦਿਆਰਥੀ ਜਥੇਬੰਦੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਸਫਲ ਹੋਣ।