“Kotak Mahindra Bank Accused of ₹160 Crore Fraud with Panchkula Municipal Corporation”
“ਕੋਟਕ ਮਹਿੰਦਰਾ ਬੈਂਕ ਨੇ ਪੰਚਕੂਲਾ ਨਗਰ ਨਿਗਮ ਨਾਲ ਕੀਤੀ 160 ਕਰੋੜ ਰੁਪਏ ਦੀ ਧੋਖਾਧੜੀ”

25 ਮਾਰਚ 2026 ਪੰਚਕੂਲਾ – ਪੰਚਕੂਲਾ ਨਗਰ ਨਿਗਮ ਨਾਲ ਜੁੜੀ ਇੱਕ ਵੱਡੀ ਬੈਂਕਿੰਗ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕੋਟਕ ਮਹਿੰਦਰਾ ਬੈਂਕ ‘ਤੇ ਇਲਜ਼ਾਮ ਹੈ ਕਿ ਉਸ ਨੇ ਨਗਰ ਨਿਗਮ ਦੀ ਲਗਭਗ 160 ਕਰੋੜ ਰੁਪਏ ਦੀ ਰਾਸ਼ੀ ਫਰਜ਼ੀ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਅਤੇ ਫਰਜ਼ੀ ਬੈਂਕ ਸਟੇਟਮੈਂਟ ਜਾਰੀ ਕਰਕੇ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ।
ਨਗਰ ਨਿਗਮ ਵੱਲੋਂ ਵੱਖ-ਵੱਖ ਸਮਿਆਂ ‘ਤੇ ਐਫਡੀ (ਫਿਕਸਡ ਡਿਪਾਜ਼ਿਟ) ਕਰਵਾਈ ਗਈ ਸੀ, ਜਿਸ ਵਿੱਚ ਵੱਡੀ ਗੜਬੜ ਸਾਹਮਣੇ ਆਈ ਹੈ। ਬੈਂਕ ਨੇ ਇਸ ਰਾਸ਼ੀ ਨੂੰ ਆਪਣੇ ਫਾਇਦੇ ਲਈ ਵਰਤਿਆ ਅਤੇ ਨਗਰ ਨਿਗਮ ਨੂੰ ਗਲਤ ਬੈਲੈਂਸ ਸ਼ੋਅ ਕੀਤਾ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਵਿੱਚ ਹਲਚਲ ਮਚ ਗਈ ਹੈ ਅਤੇ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਡੀਪ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬੈਂਕ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਗਰ ਨਿਗਮ ਨੇ ਬੈਂਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਰਾਸ਼ੀ ਵਾਪਸ ਲੈਣ ਲਈ ਕਾਨੂੰਨੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਇਹ ਧੋਖਾਧੜੀ ਨਗਰ ਨਿਗਮ ਵਰਗੀਆਂ ਸਥਾਨਕ ਸੰਸਥਾਵਾਂ ਨਾਲ ਹੋਈ ਵੱਡੀ ਠੱਗੀ ਵਜੋਂ ਵੇਖੀ ਜਾ ਰਹੀ ਹੈ ਅਤੇ ਇਸ ਨੇ ਬੈਂਕਿੰਗ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
