“Ladakh Gets 5 New Districts, Total Rises to 7”
“ਲੱਦਾਖ ਨੂੰ ਮਿਲੇ 5 ਨਵੇਂ ਜ਼ਿਲ੍ਹੇ, ਕੁੱਲ ਗਿਣਤੀ ਹੋਈ 7”

27 ਅਪ੍ਰੈਲ 2026, ਚੰਡੀਗੜ੍ਹ – ਕੇਂਦਰ ਸ਼ਾਸਿਤ ਪ੍ਰਦੇਸ਼ Ladakh ਵਿੱਚ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡਾ ਫੈਸਲਾ ਲਿਆ ਗਿਆ ਹੈ। ਉਪ ਰਾਜਪਾਲ Vinai Kumar Saxena ਵੱਲੋਂ 5 ਨਵੇਂ ਜ਼ਿਲ੍ਹਿਆਂ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ।
ਨਵੇਂ ਬਣੇ ਜ਼ਿਲ੍ਹਿਆਂ ਵਿੱਚ ਨੁਬਰਾ, ਸ਼ਾਮ, ਚਾਂਗਥਾਂਗ, ਜ਼ੰਸਕਾਰ ਅਤੇ ਦਰਾਸ ਸ਼ਾਮਲ ਹਨ। ਇਸ ਨਾਲ ਹੁਣ ਲੱਦਾਖ ਵਿੱਚ ਜ਼ਿਲ੍ਹਿਆਂ ਦੀ ਕੁੱਲ ਗਿਣਤੀ 7 ਹੋ ਗਈ ਹੈ।
ਉਪ ਰਾਜਪਾਲ ਨੇ ਇਸਨੂੰ ਇਤਿਹਾਸਿਕ ਫੈਸਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਕਦਮ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਾ ਹੈ ਅਤੇ ਇਸ ਨਾਲ ਪ੍ਰਸ਼ਾਸਨਿਕ ਕਾਰਗੁਜ਼ਾਰੀ ਵਿੱਚ ਸੁਧਾਰ ਆਵੇਗਾ।
ਮਾਹਿਰਾਂ ਦਾ ਮੰਨਣਾ ਹੈ ਕਿ ਨਵੇਂ ਜ਼ਿਲ੍ਹਿਆਂ ਦੇ ਬਣਨ ਨਾਲ ਵਿਕਾਸੀ ਕੰਮਾਂ ਨੂੰ ਤੇਜ਼ੀ ਮਿਲੇਗੀ ਅਤੇ ਦੂਰਦਰਾਜ਼ ਇਲਾਕਿਆਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣ ਵਿੱਚ ਸਹਾਇਤਾ ਮਿਲੇਗੀ।
