Late night open firing on advocate’s vehicle in Ajnala
ਅਜਨਾਲਾ ਵਿੱਚ ਐਡਵੋਕੇਟ ਦੀ ਗੱਡੀ ਤੇ ਦੇਰ ਰਾਤ ਸ਼ਰੇਆਮ ਫਾਇਰਿੰਗ

ਅਜਨਾਲਾ ਅੰਦਰ ਸਰੇਆਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਅੰਮ੍ਰਿਤਸਰ ਤੋਂ ਅਜਨਾਲਾ ਆਪਣੀ ਗੱਡੀ ਉਪਰ ਆ ਰਹੇ ਵਕੀਲ ਸਨੀਲ ਪਾਲ ਅਤੇ ਉਸ ਦੇ ਸਾਥੀਆਂ ਉੱਪਰ ਕੁਝ ਗੱਡੀ ਤੇ ਸਵਾਰ ਲੋਕਾਂ ਵੱਲੋਂ ਸ਼ਰੇਆਮ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਇੱਕ ਗੋਲੀ ਗੱਡੀ ਉੱਪਰ ਲੱਗ ਗਈ ਪਰ ਆਪਣੀ ਜਾਨ ਨੂੰ ਬਚਾਉਂਦੇ ਹੋਏ ਐਡਵੋਕੇਟ ਸੁਨੀਲ ਪਾਲ ਨੇ ਗੱਡੀ ਲਿਆ ਕੇ ਥਾਣੇ ਅੰਦਰ ਵਾੜ ਕੇ ਆਪਣੀ ਜਾਨ ਬਚਾਈ ਅਤੇ ਇਨਸਾਫ਼ ਦੀ ਗੁਹਾਰ ਲਗਾਈ ਇਸ ਮੌਕੇ ਐਡਵੋਕੇਟ ਸੁਨੀਲ ਪਾਲ ਸਿੰਘ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਆਪਣੇ ਕੁਝ ਸਾਥੀਆਂ ਬੱਚਿਆਂ ਨਾਲ ਅਜਨਾਲਾ ਵਾਪਸ ਆ ਰਹੇ ਸੀ ਜਿਸ ਦੌਰਾਨ ਅਜਨਾਲਾ ਰਿਲਾਇੰਸ ਪੈਟਰੋਲ ਪੰਪ ਨੇੜੇ ਗੱਡੀ ਤੇ ਸਵਾਰ ਕੁਝ ਲੋਕਾਂ ਨੇ ਉਹਨਾਂ ਦੀ ਗੱਡੀ ਉੱਪਰ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਇੱਕ ਗੋਲੀ ਉਹਨਾਂ ਦੀ ਗੱਡੀ ਵਿੱਚ ਲੱਗੀ ਅਤੇ ਉਹਨਾਂ ਨੇ ਗੱਡੀ ਭਜਾ ਕੇ ਖਾਣੇ ਵਿੱਚ ਵੜ ਕੇ ਆਪਣੀ ਜਾਨ ਬਚਾਈ, ਉਹਨਾਂ ਨੇ ਦੱਸਿਆ ਕਿ ਜਿਹੜੇ ਲੋਕ ਉਹਨਾਂ ਦੇ ਪਿੱਛੇ ਲੱਗੇ ਹੋਏ ਸੀ ਉਹਨਾਂ ਚੋਂ ਦੋ ਨੌਜਵਾਨ ਉਹਨਾਂ ਪਿੱਛੇ ਥਾਣੇ ਤੱਕ ਆਏ ਜਿਨਾਂ ਨੂੰ ਤੁਰੰਤ ਅਫੜਾ ਤਫੜੀ ਦੇ ਮਾਹੌਲ ਵਿੱਚ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਉਹਨਾਂ ਕਿਹਾ ਉਹ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਇਨਾ ਲੋਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬਾਕੀ ਲੋਕਾਂ ਨੂੰ ਵੀ ਕਾਬੂ ਕੀਤਾ ਜਾਵੇ।
ਬਾਈਟ : ਐਡਵੋਕੇਟ ਸੁਨੀਲ ਪਾਲ
ਇਸ ਸਬੰਧੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸਲ ਦੋਸ਼ੀ ਜੋ ਵੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਜਿਸ ਗੱਡੀ ਉੱਪਰ ਗੋਲੀ ਲੱਗੀ ਹੈ ਉਸ ਦੀ ਫਰੈਂਸ ਦੀ ਜਾਂਚ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਆਲੇ ਦੁਆਲੇ ਦੇ ਸੀਸੀਟੀ ਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਜਲਦਬਾਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
