Lockdown imposed! Markets to close at 9 PM; neighboring country to cut government spending
ਲੱਗ ਗਿਆ ਲਾਕਡਾਊਨ ! 9 ਵਜੇ ਬੰਦ ਹੋਣਗੇ ਬਾਜ਼ਾਰ, ਗੁਆਂਢੀ ਮੁਲਕ ਸਰਕਾਰੀ ਖਰਚਿਆਂ ‘ਚ ਕਰੇਗਾ ਕਟੌਤੀ
Islamabad, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਵਧ ਰਹੇ ਸੰਕਟ ਅਤੇ ਘਾਟ ਦੇ ਵਿਚਕਾਰ ਸਰਕਾਰ ਨੇ ਖਰਚ ਘਟਾਉਣ ਅਤੇ ਬਾਲਣ ਬਚਾਉਣ ਲਈ ਕਈ ਸਖ਼ਤ ਫੈਸਲੇ ਲਏ ਹਨ। ਇਸਦਾ ਅਸਰ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਬਾਜ਼ਾਰਾਂ, ਵਿਆਹ ਸਮਾਰੋਹਾਂ ਅਤੇ ਸਰਕਾਰੀ ਯਾਤਰਾਵਾਂ ‘ਤੇ ਪਵੇਗਾ। ਪਾਕਿਸਤਾਨ ਸਰਕਾਰ ਦੇ ਕੈਬਨਿਟ ਡਿਵੀਜ਼ਨ ਵੱਲੋਂ 17 ਸਤੰਬਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਬਚਤ ਕਰਨ ਅਤੇ ਸਰਕਾਰੀ ਖਰਚਿਆਂ ਨੂੰ ਘਟਾਉਣ ਲਈ ਕਈ ਨਵੇਂ ਨਿਯਮ ਲਾਗੂ ਕੀਤੇ ਹਨ। ਸਰਕਾਰੀ ਵਾਹਨਾਂ ਲਈ ਪੈਟਰੋਲ ਅਤੇ ਡੀਜ਼ਲ ਦਾ ਕੋਟਾ 50 ਪ੍ਰਤੀਸ਼ਤ ਘਟਾ ਦਿੱਤਾ ਗਿਆ ਹੈ। ਨਵੇਂ ਸਰਕਾਰੀ ਵਾਹਨਾਂ ਦੀ ਖਰੀਦ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਸਰਕਾਰੀ ਅਧਿਕਾਰੀਆਂ ਦੁਆਰਾ ਵਿਦੇਸ਼ ਯਾਤਰਾ ‘ਤੇ ਤਿੰਨ ਮਹੀਨਿਆਂ ਦੀ ਪਾਬੰਦੀ ਲਗਾਈ ਗਈ ਹੈ। ਬਾਜ਼ਾਰਾਂ ਅਤੇ ਦੁਕਾਨਾਂ ਨੂੰ ਵੀ ਰਾਤ 9 ਵਜੇ ਤੱਕ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।ਦਫ਼ਤਰਾਂ ਵਿਚ ਚਾਹ-ਸਮੋਸੇ ਵਾਲੀ ਮੀਟਿੰਗਾਂ ਦੀ ਬਜਾਏ ਵੀਡੀਓ ਕਾਲਾਂ ਦਾ ਸਹਾਰਾ ਲੈਣ ਲਈ ਕਿਹਾ ਗਿਆ ਹੈ, ਜਦੋਂ ਕਿ ਸਰਕਾਰੀ ਦਾਅਵਤਾਂ ਅਤੇ ਵੱਡੇ ਸੈਮੀਨਾਰਾਂ ਨੂੰ ਰੋਕ ਦਿੱਤਾ ਗਿਆ ਹੈ। ਸਭ ਤੋਂ ਵੱਧ ਚਰਚਾ ਵਾਲਾ ਵਿਸ਼ਾ ਵਿਆਹ ਸਮਾਰੋਹ ਹੈ। ਸਰਕਾਰ ਨੇ ਹੁਕਮ ਦਿੱਤਾ ਹੈ ਕਿ ਵਿਆਹ ਨਾਲ ਸਬੰਧਤ ਸਮਾਗਮਾਂ ਵਿੱਚ ਸਿਰਫ਼ ਇੱਕ ਹੀ ਡਿਸ਼ ਸਰਵ ਕੀਤੀ ਜਾਵੇ। ਵਿਆਹ ਹਾਲ ਅਤੇ ਹੋਰ ਅਜਿਹੇ ਸਮਾਗਮ ਸਥਾਨ ਰਾਤ 10 ਵਜੇ ਤੱਕ ਬੰਦ ਹੋਣੇ ਚਾਹੀਦੇ ਹਨ। ਰੈਸਟੋਰੈਂਟ, ਕੈਫ਼ੇ ਅਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ਰਾਤ 11 ਵਜੇ ਤੱਕ ਬੰਦ ਹੋਣੀਆਂ ਚਾਹੀਦੀਆਂ ਹਨ। ਟੇਕਅਵੇਅ ਅਤੇ ਹੋਮ ਡਿਲੀਵਰੀ ਸੇਵਾਵਾਂ ਨੂੰ ਛੋਟ ਹੈ। ਫਾਰਮੇਸੀਆਂ, ਹਸਪਤਾਲ, ਕਲੀਨਿਕ, ਪੈਟਰੋਲ ਅਤੇ ਸੀਐਨਜੀ ਸਟੇਸ਼ਨ, ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ, ਜਿੰਮ, ਖੇਡ ਸਹੂਲਤਾਂ, ਆਈਟੀ ਕੰਪਨੀਆਂ ਅਤੇ ਕਾਲ ਸੈਂਟਰ ਵੀ ਇਨ੍ਹਾਂ ਪਾਬੰਦੀਆਂ ਤੋਂ ਛੋਟ ਹਨ।

