“Bikram Majithia Came Out on Bail as if He Conquered Jamrud Fort: CM Bhagwant Mann”
“ਬਿਕਰਮ ਮਜੀਠੀਆ ਚਿੱਟੇ ਦੇ ਕੇਸ ‘ਚੋਂ ਜ਼ਮਾਨਤ ਉੱਤੇ ਆਇਆ ਜਿਵੇਂ ਜਮਰੌਦ ਦਾ ਕਿਲ੍ਹਾ ਜਿੱਤ ਕੇ ਆਇਆ: CM ਮਾਨ”

31 ਮਾਰਚ 2026 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਕਰਮ ਸਿੰਘ ਮਜੀਠੀਆ ਉੱਤੇ ਤਿੱਖਾ ਵਿਅੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਚਿੱਟੇ ਦੇ ਕੇਸ ਵਿਚ ਜ਼ਮਾਨਤ ਉੱਤੇ ਆਇਆ ਹੈ ਪਰ ਉਸ ਦਾ ਵਿਵਹਾਰ ਇਵੇਂ ਹੈ ਜਿਵੇਂ ਉਹ ਜਮਰੌਦ ਦਾ ਕਿਲ੍ਹਾ ਜਿੱਤ ਕੇ ਆਇਆ ਹੋਵੇ।
ਮਾਨ ਨੇ ਕਿਹਾ, “ਬਿਕਰਮ ਮਜੀਠੀਆ ਚਿੱਟੇ ਦੇ ਕੇਸ ‘ਚੋਂ ਜ਼ਮਾਨਤ ਉੱਤੇ ਆਇਆ ਸੀ ਪਰ ਉਹ ਇਵੇਂ ਆਇਆ ਜਿਵੇਂ ਜਮਰੌਦ ਦਾ ਕਿਲ੍ਹਾ ਜਿੱਤ ਕੇ ਆਇਆ। ਹਲੇ ਤਾਂ ਕੇਸ ਚੱਲਦਾ ਹੈ, ਬਰੀ ਨਹੀਂ ਹੋਏ।” ਉਨ੍ਹਾਂ ਇਹ ਵੀ ਕਿਹਾ ਕਿ ਇਸ ਕੇਸ ਵਿਚ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ ਤੇ ਜਾਂਚ ਜਾਰੀ ਹੈ।
ਇਸ ਬਿਆਨ ਤੋਂ ਬਾਅਦ ਰਾਜਨੀਤਿਕ ਗਲਿਆਂ ਵਿਚ ਚਰਚਾ ਛਿੜ ਗਈ ਹੈ। ਭਗਵੰਤ ਮਾਨ ਨੇ ਇਸ ਬਿਆਨ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਮਜੀਠੀਆ ਜ਼ਮਾਨਤ ਉੱਤੇ ਆ ਗਏ ਹਨ, ਪਰ ਉਨ੍ਹਾਂ ਉੱਤੇ ਲੱਗੇ ਗੰਭੀਰ ਇਲਜ਼ਾਮ ਅਜੇ ਵੀ ਬਰਕਰਾਰ ਹਨ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਮਾਨ ਅਕਾਲੀ ਆਗੂਆਂ ਉੱਤੇ ਚਿੱਟੇ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਉੱਤੇ ਲਗਾਤਾਰ ਹਮਲੇ ਕਰਦੇ ਰਹੇ ਹਨ।
