Major accident in Turkey: Helicopter crashes during training; 5 personnel killed
ਤੁਰਕੀ ‘ਚ ਵੱਡਾ ਹਾਦਸਾ : ਸਿਖਲਾਈ ਦੌਰਾਨ ਹੈਲੀਕਾਪਟਰ ਕ੍ਰੈਸ਼, 5 ਜਵਾਨਾਂ ਦੀ ਮੌਤ
ਇਸਤਾਂਬੁਲ (ਆਵਾਜ਼ਿ ਕੌਮ ਬਿਊਰੋ)- ਤੁਰਕੀ ਵਿਚ ਮੰਗਲਵਾਰ ਦੀ ਸ਼ਾਮ ਨੂੰ ਇਕ ਫੌਜੀ ਹੈਲੀਕਾਪਟਰ ਸਿਖਲਾਈ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਚਾਲਕ ਦਲ ਦੇ 5 ਜਵਾਨਾਂ ਦੀ ਮੌਤ ਹੋ ਗਈ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਇਸਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਹੋਇਆ ਫੌਜੀ ਹੈਲੀਕਾਪਟਰ ਇਕ AS-532 ਕੂਗਰ ਮਾਡਲ ਦਾ ਸੀ, ਜੋ ਫਰਾਂਸ ਵਿਚ ਬਣਾਇਆ ਗਿਆ ਸੀ। ਇਸ ਹੈਲੀਕਾਪਟਰ ਦਾ ਇਸਤੇਮਾਲ ਫੌਜੀਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਜਾਣ ਲਈ ਕੀਤਾ ਜਾਂਦਾ ਸੀ। ਦੱਸ ਦੇਈਏ ਕਿ ਇਹ ਪਿਛਲੇ ਦੋ ਹਫ਼ਤਿਆਂ ਵਿੱਚ ਤੁਰਕੀ ਦੀ ਹਥਿਆਰਬੰਦ ਸੈਨਾ ਨਾਲ ਜੁੜਿਆ ਦੂਜਾ ਹੈਲੀਕਾਪਟਰ ਹਾਦਸਾ ਹੈ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇੱਕ ਹਵਾਈ ਸੈਨਾ ਦਾ ਹੈਲੀਕਾਪਟਰ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪੰਜ ਸੈਨਿਕ ਮਾਰੇ ਗਏ। ਮੰਤਰਾਲੇ ਨੇ ਜਾਨ ਗੁਆਉਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਬਹਾਦਰ ਸੈਨਿਕ ਕਿਹਾ।

