Major ED raid in Punjab! Searches are being conducted at several locations in Patiala and Mohali
ਪੰਜਾਬ ‘ਚ ED ਦੀ ਵੱਡੀ ਰੇਡ! ਪਟਿਆਲਾ ਤੇ ਮੋਹਾਲੀ ‘ਚ ਕਈ ਥਾਵਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ
ਚੰਡੀਗੜ੍ਹ/ਪਟਿਆਲਾ (ਆਵਾਜ਼ਿ ਕੌਮ ਬਿਊਰੋ)- ਪੰਜਾਬ ‘ਚ ਚੜ੍ਹਦੀ ਸਵੇਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਈ. ਡੀ. ਦੀ ਟੀਮ ਨੇ ਮੋਹਾਲੀ ਅਤੇ ਪਟਿਆਲਾ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਕਈ ਅਫ਼ਸਰਾਂ ਦੇ ਘਰਾਂ ਅਤੇ ਦਫ਼ਤਰਾਂ ‘ਚ ਛਾਪਾ ਮਾਰਿਆ ਗਿਆ ਅਤੇ ਰਿਕਾਰਡ ਖੰਗਾਲੇ ਗਏ। ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਮੋਹਾਲੀ ਦੇ ਐੱਸ. ਐੱਸ. ਪੀ. ਵੀ ਈ. ਡੀ. ਦੀ ਰਾਡਾਰ ‘ਤੇ ਹਨ ਅਤੇ ਸੈਕਟਰ-82 ‘ਚ ਈ. ਡੀ. ਦੀ ਰੇਡ ਜਾਰੀ ਹੈ। ਇਸ ਦੇ ਨਾਲ ਹੀ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਸਥਿਤ ਕਮਰਸ਼ੀਅਲ ਮਾਰਕਿਟ ਦੇ 3 ਸ਼ੋਅਰੂਮਾਂ ‘ਚ ਸਥਿਤ ਇਕ ਨਿੱਜੀ ਇੰਸਟੀਚਿਊਟ ‘ਤੇ ਵੀ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਟੀਮਾਂ ਵਲੋਂ ਮੌਕੇ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਰੇਡ ਦੌਰਾਨ ਜਾਂਚ ਟੀਮਾਂ ਦੀਆਂ ਕਈ ਗੱਡੀਆਂ ਮੌਕੇ ‘ਤੇ ਮੌਜੂਦ ਦੱਸੀਆਂ ਜਾ ਰਹੀਆਂ ਹਨ। ਇਹ ਕਾਰਵਾਈ ਬੀਤੀ ਦੇਰ ਰਾਤ ਤੋਂ ਹੀ ਜਾਰੀ ਹੈ। ਫਿਲਹਾਲ ਇਹ ਰੇਡ ਕਿਸ ਮਾਮਲੇ ਨਾਲ ਸਬੰਧਿਤ ਹੈ ਅਤੇ ਟੀਮਾਂ ਵਲੋਂ ਕੀ ਜਾਂਚ ਕੀਤੀ ਜਾ ਹੀ ਹੈ। ਇਸ ਸਬੰਧੀ ਅਧਿਕਾਰਤ ਤੌਰ ‘ਤੇ ਵਿਸਥਾਰ ਪੂਰਵਰਕ ਜਾਣਕਾਰੀ ਸਾਹਮਣੇ ਆਉਣੀ ਅਜੇ ਬਾਕੀ ਹੈ।

