“Major Setback for Akali Dal and Sukhbir Badal: Bikram Singh Majithia and Several Senior Leaders Oppose Jathedar Replacement Decision, Issue Signed Statement”

ਅਕਾਲੀ ਦਲ ਤੇ ਸੁਖਬੀਰ ਬਾਦਲ ਲਈ ਵੱਡਾ ਝਟਕਾ
ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਕਈ ਵੱਡੇ ਆਗੂ ਜਥੇਦਾਰਾਂ ਨੂੰ ਬਦਲਣ ਦੇ ਫੈਸਲੇ ਨਾਲ ਨਹੀਂ ਹਨ ਸਹਿਮਤ
ਦਸਤਖਤਾਂ ਵਾਲਾ ਬਿਆਨ ਜਾਰੀ

ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਤੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦੀ ਮਾਣ ਮਰਿਯਾਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਅਤੇ ਅਖੀਰਲੇ ਸਾਹ ਤੱਕ ਕਰਦੇ ਰਹਾਂਗੇ ਤਖਤ ਸਾਹਿਬ ਜੀ ਦੀ ਮਾਣ ਮਰਿਯਾਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਤੇ ਜੋ ਵੀ ਜਥੇਦਾਰ ਸਾਹਿਬਾਨ ਇਸ ਤਖਤ ਤੇ ਬਿਰਾਜਮਾਨ ਹਨ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਜੋ ਸਦਾ ਕਰਦੇ ਰਹਾਂਗੇ।
ਪਿਛਲੇ ਦਿਨਾਂ ਦੇ ਘਟਨਾਕ੍ਰਮ ਕਰਕੇ ਜੋ ਕੱਲ ਦਾ ਫੈਸਲਾ ਅੰਤਰਿੰਗ ਕਮੇਟੀ ਨੇ ਕੀਤਾ ਹੈ ਉਸ ਨਾਲ ਸਿੱਖ ਸੰਗਤ ਦੇ ਅਤੇ ਸਾਡੇ ਮਨਾਂ ਨੂੰ ਬਹੁਤ ਡੂੰਘੀ ਠੇਸ ਪਹੁੰਚੀ ਹੈ। ਗੁਰੂ ਸਾਹਿਬ ਜੀ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿੱਤਾ ਹੈ ਉਸ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ।


ਪਿਛਲੇ ਕਾਫੀ ਲੰਮੇ ਸਮੇਂ ਤੋਂ ਜੋ ਘਟਨਾਕ੍ਰਮ ਵਾਪਰ ਰਹੇ ਹਨ ਉਸ ਨਾਲ ਸਾਡੇ ਮਨ ਅੱਜ ਬਹੁਤ ਦੁੱਖੀ ਅਤੇ ਉਦਾਸ ਹਨ ਚਾਹੇ ਉਹ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਚਾਹੇ ਉਹ ਪੰਥਕ ਏਕਤਾ ਵੱਲ ਪਹਿਲਕਦਮੀ ਕਰਨ ਵਿੱਚ ਪੁੱਟੇ ਜਾਣ ਵਾਲੇ ਕਦਮ ਹੋਣ ਜੋ ਕੁਝ ਸਮੇਂ ਤੋਂ ਨਹੀਂ ਪੁੱਟੇ ਗਏ ਇਹਨਾਂ ਕਾਰਨਾਂ ਕਰਕੇ ਅੱਜ ਇਹੋ ਜਿਹੇ ਹਾਲਾਤ ਬਣ ਗਏ ਹਨ ਜਿਨਾਂ ਹਲਾਤਾਂ ਦੇ ਅਸੀ ਸਾਰੇ ਜਿੰਮੇਵਾਰ ਹਾਂ ਚਾਹੇ ਸੁਧਾਰ ਲਹਿਰ ਵਾਲੇ ਚਾਹੇ ਕੁਝ ਪੰਥਕ ਲੋਕ ਹੋਣ ਅਸੀ ਸਾਰੇ ਹੀ ਇਹਨਾਂ ਹਲਾਤਾ ਤੋਂ ਪਾਸਾ ਵੱਟਦੇ ਰਹੇ ਹਾਂ ਅੱਜ ਬੜੀ ਗੰਭੀਰਤਾ ਨਾਲ ਇਹ ਕਹਿ ਰਹੇ ਹਾਂ ਕਿ ਸਾਨੂੰ ਸਾਰਿਆਂ ਨੂੰ ਜਿੰਮੇਵਾਰੀ ਸਮਝਦੇ ਹੋਏ ਸ਼ਹੀਦਾਂ ਦੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਜਿਸ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਹੋਵੇ ਉਸ ਨੂੰ ਟੁੱਟਣ ਤੋਂ ਬਚਾਉਣ ਵਾਸਤੇ ਅੱਗੇ ਹੋ ਕੇ ਇਕ ਸਾਂਝੀ ਰਾਏ ਬਣਾਉਣ ਦੀ ਲੋੜ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਯਾਦਾ ਨੂੰ ਬਹਾਲ ਰੱਖਣਾ ਸਾਡਾ ਸਾਰੇਆਂ ਦਾ ਫਰਜ ਬਣਦਾ ਹੈ ਜੋ ਹਾਲਾਤ ਪਿਛਲੇ ਦਿਨਾਂ ਤੋਂ ਚਲ ਰਹੇ ਹਨ ਇਹਨਾਂ ਨੂੰ ਦੇਖਦੇ ਹੋਏ ਸਾਡੇ ਅਤੇ ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੇ ਮਨ ਵਿੱਚ ਬੜੀ ਪੀੜ ਹੈ। ਜਿਸ ਨੂੰ ਮਹਿਸੂਸ ਕਰਦੇ ਹੋਏ ਅਸੀ ਸਮਝਦੇ ਹਾਂ ਕਿ ਇਹ ਲੀਡਰਸਿਪ ਦੀ ਆਪਸੀ ਖਿਚੋਤਾਣ ਕਰਕੇ ਹੋਇਆ ਹੈ।

ਅਸੀ ਸਾਰੇ ਸ੍ਰੋਮਣੀ ਅਕਾਲੀ ਦਲ ਵਾਲੇ ਅਤੇ ਸੁਧਾਰ ਲਹਿਰ ਵਾਲੇ ਇੱਕੋ ਪਰਿਵਾਰ ਵਿੱਚ ਰਹਿ ਕੇ ਪਾਰਟੀ ਦਾ ਕੰਮ ਕਰਦੇ ਰਹੇ ਹਾਂ। ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਸੀ ਖਿਚੋਤਾਣ ਕਰਕੇ ਹੀ ਇਹ ਸਭ ਕੁਝ ਵਾਪਰਿਆ ਹੈ ਜਿਸ ਨਾਲ ਪੰਥ ਵਿਰੋਧੀ ਸ਼ਕਤੀਆਂ ਨੂੰ ਬਲ ਮਿਲਿਆ ਹੈ ਅਤੇ ਪੰਥਕ ਏਕਤਾ ਅਤੇ ਪੰਜਾਬ ਦੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਢਾਹ ਲੱਗੀ ਹੈ ਜਿਸ ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਅਸੀ ਅੱਜ ਵੀ ਅਪੀਲ ਕਰਦੇ ਹਾਂ ਕਿ ਆਪਸੀ ਮਤਭੇਦ ਅਤੇ ਰਜਿੰਸਾਂ ਭੁਲਾ ਕੇ ਦਰਿਆਦਿਲੀ ਦਿਖਾਂਉਦੇ ਹੋਏ ਪਾਰਟੀ ਦੇ ਵਾਸਤੇ ਦਿਤੀਆਂ ਹੋਈਆ ਪਰਿਵਾਰਾ ਦੀ ਕੁਰਬਾਨੀਆਂ ਨੂੰ ਮੱਦੇਨੱਜਰ ਰਖਦੇ ਹੋਏ ਅਤੇ ਸ੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੀ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਇਕ ਮੰਚ ਤੇ ਇੱਕਠੇ ਹੋ ਕੇ ਪੰਜਾਬ ਦੇ ਅਤੇ ਪੰਥ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਹੈ।

ਸ. ਬਿਕਰਮ ਸਿੰਘ ਮਜੀਠੀਆ, ਸਾਬਕਾ ਕੈਬਿਨੇਟ ਮੰਤਰੀ ਪੰਜਾਬ।
ਸ. ਸ਼ਰਨਜੀਤ ਸਿੰਘ ਢਿਲੋਂ, ਸਾਬਕਾ ਕੈਬਿਨੇਟ ਮੰਤਰੀ ਪੰਜਾਬ।
ਸ. ਲਖਬੀਰ ਸਿੰਘ ਲੋਧੀਨੰਗਲ, ਕੋਰ ਕਮੇਟੀ ਮੈਂਬਰ ਸ੍ਰੋਮਣੀ ਅਕਾਲੀ ਦਲ।
ਸ. ਜ਼ੋਧ ਸਿੰਘ ਸਮਰਾ, ਹਲਕਾ ਇੰਚਾਰਜ ਅਜਨਾਲਾ।
ਸ. ਸਰਬਜੋਤ ਸਿੰਘ ਸਾਬੀ, ਹਲਕਾ ਇੰਚਾਰਜ ਮੁਕੇਰੀਆਂ।
ਸ. ਰਮਨਦੀਪ ਸਿੰਘ ਸੰਧੂ, ਜਿਲਾ ਪ੍ਰਧਾਨ ਗੁਰਦਾਸਪੁਰ। ਰਮਨਦੀਪ ਸਿੰਘ ਸੰਧੂ
ਸ. ਸਿਮਰਨਜੀਤ ਸਿੰਘ ਢਿਲੋਂ, ਯੂਥ ਆਗੂ ਪੰਜਾਬ।