Major Shock to Akali Dal Waris Punjab – Nihal Singh Wala Team Resigns Collectively
ਅਕਾਲੀ ਦਲ ਵਾਰਿਸ ਪੰਜਾਬ ਨੂੰ ਵੱਡਾ ਝਟਕਾ – ਨਿਹਾਲ ਸਿੰਘ ਵਾਲਾ ਟੀਮ ਵੱਲੋਂ ਸਮੂਹਿਕ ਅਸਤੀਫ਼ੇ

06 ਜਨਵਰੀ 2026, ਮੋਗਾ – ਅਕਾਲੀ ਦਲ ਵਾਰਿਸ ਪੰਜਾਬ ਨੂੰ ਵੱਡਾ ਰਾਜਨੀਤਿਕ ਝਟਕਾ ਲੱਗਾ ਹੈ। ਨਿਹਾਲ ਸਿੰਘ ਵਾਲਾ (ਜ਼ਿਲ੍ਹਾ ਮੋਗਾ) ਦੀ ਟੀਮ ਨੇ ਪਾਰਟੀ ਤੋਂ ਸਮੂਹਿਕ ਅਸਤੀਫ਼ੇ ਦਿੱਤੇ ਹਨ। ਇਸ ਵਿੱਚ 12 ਬਲਾਕ ਕਾਰਜਕਾਰੀ ਕਮੇਟੀ ਮੈਂਬਰਾਂ ਅਤੇ 28 ਪਿੰਡਾਂ ਦੇ ਕਮੇਟੀ ਮੈਂਬਰਾਂ ਸਮੇਤ ਕੁੱਲ 50-60 ਨੌਜਵਾਨ ਸ਼ਾਮਲ ਹਨ।
ਅਸਤੀਫ਼ੇ ਦੇਣ ਵਾਲੇ ਮੁੱਖ ਨਾਮ:
- ਸੁਖਦੀਪ ਸਿੰਘ ਮਾਣੂੰਕੇ (ਜ਼ਿਲ੍ਹਾ ਮੋਗਾ ਕਾਰਜਕਾਰੀ ਕਮੇਟੀ ਮੈਂਬਰ)
- ਬਲਜੀਤ ਸਿੰਘ ਰਾਏ (ਨਿਹਾਲ ਸਿੰਘ ਵਾਲਾ ਬਲਾਕ ਕਾਰਜਕਾਰੀ ਕਮੇਟੀ ਮੈਂਬਰ ਅਤੇ MP ਸਰਬਜੀਤ ਸਿੰਘ ਖਾਲਸਾ ਦੀ ਪੰਜ ਮੈਂਬਰੀ ਕਮੇਟੀ ਮੈਂਬਰ)
- ਤਰਸੇਮ ਸਿੰਘ ਅਜੀਤਵਾਲ (ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ)
- ਹਰਵਿੰਦਰ ਸਿੰਘ ਹੈਪੀ (ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ)
- ਸੁਖਪ੍ਰੀਤ ਸਿੰਘ ਪੱਖਰਵੱਡ (ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ)
- ਜਸਵਿੰਦਰ ਸਿੰਘ ਹਿੰਮਤਪੁਰਾ (ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ)
- ਅਮਰਜੀਤ ਸਿੰਘ (ਜੀਤਾ) ਰਾਮੂੰਵਾਲਾ (ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ)
- ਕਾਲਾ ਬੁੱਟਰ (ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ)
- ਇੰਦਰਪਾਲ ਸਿੰਘ ਦੌਧਰ (ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ)
- ਗੋਰਾ ਡਾਲਾ (ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ)
- ਰਾਜਵਿੰਦਰ ਸਿੰਘ ਬੁੱਟਰ ਖੁਰਦ (ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ)
ਅੱਜ ਸਭ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਹਲਕਾ ਇੰਚਾਰਜ ਸ. ਰਾਜਵਿੰਦਰ ਸਿੰਘ ਧਰਮਕੋਟ ਸਮੇਤ ਅਕਾਲੀ ਆਗੂ ਹਾਜ਼ਰ ਰਹੇ।
ਇਲਾਕੇ ਦੇ ਲੋਕ ਇਸ ਨੂੰ ਅਕਾਲੀ ਦਲ ਵਾਰਿਸ ਪੰਜਾਬ ਲਈ ਵੱਡਾ ਝਟਕਾ ਮੰਨ ਰਹੇ ਹਨ ਅਤੇ ਇਸ ਨੂੰ ਲੈ ਕੇ ਰਾਜਨੀਤਿਕ ਹਲਕਿਆਂ ਵਿੱਚ ਵੱਡੀ ਚਰਚਾ ਛਿੜ ਗਈ ਹੈ।
