Mamata Banerjee slapped 3 people outside her house, workers clashed with each other
ਮਮਤਾ ਬੈਨਰਜੀ ਨੇ ਘਰ ਦੇ ਬਾਹਰ 3 ਲੋਕਾਂ ਨੂੰ ਮਾਰਿਆ ਥੱਪੜ, ਆਪਸ ’ਚ ਭਿੜੇ ਵਰਕਰ
ਕੋਲਕਾਤਾ (ਆਵਾਜ਼ਿ ਕੌਮ ਬਿਊਰੋ)-ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ਨੇ ਰੈਲੀ ਕੱਢੀ। ਇਸ ਦੌਰਾਨ ਤ੍ਰਿਣਮੂਲ ਵਰਕਰਾਂ ਨੇ ਭਾਜਪਾ ਦੇ ਵਰਕਰਾਂ ’ਤੇ ਰੈਲੀ ਵਿਚ ਆਂਡੇ ਸੁੱਟਣ ਦਾ ਦੋਸ਼ ਲਗਾਇਆ। ਜਦੋਂ ਰੈਲੀ ਅਤੇ ਤ੍ਰਿਣਮੂਲ ਵਰਕਰ ਮਮਤਾ ਬੈਨਰਜੀ ਦੇ ਘਰ ਦੇ ਬਾਹਰ ਪਹੁੰਚੇ ਤਾਂ ਹੰਗਾਮਾ ਵਧ ਗਿਆ। ਘਟਨਾ ਤੋਂ ਨਾਰਾਜ਼ ਮਮਤਾ ਅਵਿਵਸਥਾ ਨੂੰ ਲੈ ਕੇ 3 ਵਰਕਰਾਂ ਨੂੰ ਥੱਪੜ ਮਾਰਦੀ ਨਜ਼ਰ ਆਈ। ਇਸ ਦੌਰਾਨ ਮਮਤਾ ਨੇ ਕਿਹਾ ਕਿ ਬੰਗਾਲ ਵਿਚ ਅਰਾਜਕਤਾ ਫੈਲ ਗਈ ਹੈ। ਪੁਲਸ ਭਾਜਪਾ ਵਰਕਰਾਂ ਵਾਂਗ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਅਸਲ ਵਿਚ, ਪੱਛਮੀ ਬੰਗਾਲ ਦੇ ਬਾਰੂਈਪੁਰ ਵਿਚ 11 ਸਾਲਾ ਬੱਚੀ ਨਾਲ ਜਬਰ-ਜਨਾਹ ਅਤੇ ਕਤਲ ਦੇ ਵਿਰੋਧ ਵਿਚ ਤ੍ਰਿਣਮੂਲ ਕਾਂਗਰਸ ਰੈਲੀ ਕੱਢ ਰਹੀ ਸੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਰੈਲੀ ਦਾ ਵਿਰੋਧ ਕੀਤਾ ਅਤੇ ਨਾਲ ਹੀ ‘ਚੋਰ-ਚੋਰ’ ਦੇ ਨਾਅਰੇ ਲਗਾਏ ਅਤੇ ਪ੍ਰਦਰਸ਼ਨ ਕੀਤਾ। ਇਸ ਮੌਕੇ ਰੈਲੀ ਦੌਰਾਨ ਤ੍ਰਿਣਮੂਲ ਦੀ ਯੂਥ ਵਿੰਗ (ਯੁਵਾ ਸ਼ਾਖਾ) ਅਤੇ ਭਾਜਪਾ ਵਰਕਰ ਆਪਸ ਵਿਚ ਭਿੜ ਗਏ। ਪੁਲਸ ਨੇ ਲਾਠੀਚਾਰਜ ਕਰ ਕੇ ਸਥਿਤੀ ਨੂੰ ਕਾਬੂ ਵਿਚ ਕੀਤਾ।

