
20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ‘ਚ ਜਦੋਂ ਸਿੱਖ ਕੌਮ ਆਪਣੇ ਗੁਰੂਧਾਮਾਂ ਦੇ ਪ੍ਰਬੰਧ ਪੰਥਕ ਹੱਥਾਂ ‘ਚ ਲੈਣ ਲਈ ਸੰਘਰਸ਼ ਕਰ ਰਹੀ ਸੀ ਤਾਂ ਅੰਗਰੇਜ਼ ਹਕੂਮਤ ਵੱਲੋਂ ਤਸ਼ੱਦਦ ਢਾਹੇ ਗਏ। ਗੁਰੂ ਕੇ ਬਾਗ ਮੋਰਚੇ ਸਮੇਂ ਗ੍ਰਿਫਤਾਰ ਕਰਕੇ ਸਿੰਘਾਂ ਨੂੰ 29 ਅਕਤੂਬਰ 1922 ਨੂੰ ਅਟਕ ਵਿਖੇ ਵਿਸ਼ੇਸ਼ ਰੇਲ ਜਰੀਏ ਲੈ ਜਾਇਆ ਜਾ ਰਿਹਾ ਸੀ ਤਾਂ ਪੰਜਾ ਸਾਹਿਬ ਦੀ ਸੰਗਤ ਨੇ ਹਸਨ ਅਬਦਾਲ (ਪਾਕਿਸਤਾਨ) ਸਟੇਸ਼ਨ ‘ਤੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ 30 ਅਕਤੂਬਰ 1922 ਈ. ਨੂੰ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਸਿਰ ਧੜ ਦੀ ਬਾਜੀ ਲਗਾ ਦਿੱਤੀ। ਗੁਰੂ ਚਰਨਾਂ ‘ਚ ਅਰਦਾਸ ਕਰਕੇ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਜੀ ਸੰਗਤ ਸਮੇਤ ਰੇਲ ਦੀ ਪਟੜੀ ‘ਤੇ ਬੈਠ ਗਏ। ਗੱਡੀ ਨੂੰ ਨਾ ਰੋਕਣ ਦਾ ਆਦੇਸ਼ ਸੀ। ਗੁਰੂ ਕੇ ਸਿੰਘਾਂ ਨੇ ਆਪਣੀਆਂ ਜਾਨਾਂ ਦੇ ਕੇ ਰੇਲ ਗੱਡੀ ਨੂੰ ਰੋਕਿਆ। ਸੰਗਤ ਨੇ ਆਪਣੇ ਭਰਾਵਾਂ ਦੀ ਟਹਿਲ ਸੇਵਾ ਕੀਤੀ। ਇਸ ਸਾਕੇ ਦੌਰਾਨ ਜਿੱਥੇ ਕਈ ਸਿੰਘ ਜ਼ਖਮੀ ਹੋਏ। ਇਸ ਸਾਕੇ ਦੌਰਾਨ ਭਾਈ ਕਰਮ ਸਿੰਘ ਪ੍ਰਤਾਪ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਕਈ ਸਿੰਘ ਜ਼ਖਮੀ ਹੋਏ।
In the early decades of the 20th century, as the Sikh community struggled to bring their Gurdwaras under Panthic management, British authorities responded with brutal repression. During the Guru Ka Bagh Morcha, many Sikhs were arrested and transported to Attock on October 29, 1922, via a special train. On October 30, 1922, the sangat of Panja Sahib at Hasan Abdal (now in Pakistan) bravely intervened, determined to serve langar (community meal) to the detained Sikhs, risking their lives without fear.
After offering prayers, Bhai Pratap Singh and Bhai Karam Singh, along with the sangat, sat down on the railway tracks. Despite orders not to stop, the train was halted through their sacrifice. The Sikh community provided seva (service) to their detained brethren. In this incident, Bhai Karam Singh and Bhai Pratap Singh attained martyrdom, while several others were injured. This heroic act demonstrated the depth of devotion and sacrifice the Sikhs held for their faith and community.