ਪੰਜਾਬ-ਹਰਿਆਣਾ ਹਾਈ ਕੋਰਟ ’ਚ ਭਿਆਨਕ ਅੱਗ: ਬਾਰਰੂਮ ਸੜਿਆ, ਸਮਾਨ ਸਵਾਹ

ਚੰਡੀਗੜ੍ਹ, 23 ਜੂਨ, 2025 ਪੰਜਾਬ-ਹਰਿਆਣਾ ਹਾਈ ਕੋਰਟ ’ਚ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਬਾਰਰੂਮ ’ਚ ਭਿਆਨਕ ਅੱਗ ਲੱਗ ਗਈ। ਅੱਗ ਨੇ ਸਾਰਾ ਸਮਾਨ ਸੜ ਕੇ ਖਾਕ ਕਰ ਦਿੱਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਰਤੇਜ ਸਿੰਘ ਨਰੂਲਾ ਨੇ ਦੱਸਿਆ ਕਿ ਅੱਗ ਸਵੇਰੇ 4:45 ਵਜੇ ਲੱਗੀ, ਜਿਸ ਦਾ ਸ਼ੱਕ ਸ਼ਾਰਟ ਸਰਕਟ ’ਤੇ ਹੈ। ਸਮੇਂ ਸਿਰ ਕਾਰਵਾਈ ਨਾਲ ਵੱਡਾ ਨੁਕਸਾਨ ਟਲ ਗਿਆ, ਪਰ ਬਾਰਰੂਮ ਪੂਰੀ ਤਰ੍ਹਾਂ ਖਰਾਬ ਹੋ ਗਿਆ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।