ਵੈਂਕੁਵਰ ਵਿਖ਼ੇ ਭਾਰਤੀ ਐੱਬੇਸੀ ਦੇ ਸਾਹਮਣੇ ਕੈਨੇਡੀਅਨ ਸਿੱਖਾਂ ਵਲੋਂ ਮੁਜਾਹਿਰੇ ਲਈ ਹੋਇਆ ਭਾਰੀ ਇਕੱਠ

ਨਵੀਂ ਦਿੱਲੀ 19 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਸਮਰਪਿਤ ਉਨ੍ਹਾਂ ਲਈ ਇਨਸਾਫ ਵਾਸਤੇ ਹਰ ਮਹੀਨੇ ਦੀ 18 ਅਪ੍ਰੈਲ ਨੂੰ ਭਾਰਤੀ ਕੌਂਸਲੇਟ ਵੈਨਕੂਵਰ ਕੈਨੇਡਾ ਦੇ ਸਾਮਣਗੇ ਭਾਰੀ ਰੋਸ-ਮੁਜਾਰਾ ਕੀਤਾ ਜਾਂਦਾ ਹੈ ਇਸੇ ਲੜੀ ਵਿਚ ਬੀਤੇ ਦਿਨ ਵੀਂ ਵੱਡਾ ਰੋਸ ਮੁਜਾਹਿਰਾ ਕੀਤਾ ਗਿਆ। ਜਿਸ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਭਾਰਤੀ ਅੰਬੈਸੀ ਨੂੰ ਬੰਦ ਕਰਨ ਦੀ ਮੰਗ ਵੀ ਜ਼ੋਰਾਂ ਤੇ ਚੱਕੀ ਗਈ, ਨਾਲ ਨਾਲ ਭਾਰਤੀ ਝੰਡੇ ਤਿਰੰਗੇ ਨੂੰ ਅੱਗ ਲਾ ਕੇ ਫੂਕਿਆ ਗਿਆ । ਇਸ ਮੌਕੇ ਸੰਗਤਾਂ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਸਨ ਜਿਨ੍ਹਾਂ ਵਲੋਂ ਰੋਸ ਪ੍ਰਦਰਸ਼ਨ ਦੌਰਾਨ ਜੰਮ ਕੇ ਨਾਅਰੇਬਾਜੀ ਕੀਤੀ ਗਈ ਸੀ । ਮੁਜਾਹਿਰੇ ਵਿਚ ਭਾਰਤੀ ਕੌਂਸਲੇਟ ਅਤੇ ਭਾਰਤੀ ਹਕੂਮਤ ਨੂੰ ਕਠਹਿਰੇ ਵਿਚ ਖੜਾ ਕਰਨ ਲਈ ਕੈਨੇਡਾ ਸਰਕਾਰ ਉਪਰ ਜ਼ੋਰ ਦਿੱਤਾ ਗਿਆ। ਇਸ ਦੌਰਾਨ ਗੁਰੂ ਘਰ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਖਹਿਰਾ, ਭਾਈ ਗੁਰਮੀਤ ਸਿੰਘ ਗਿੱਲ, ਭਾਈ ਮਨਜਿੰਦਰ ਸਿੰਘ ਖਾਲਸਾ, ਅਜੈਪਾਲ ਸਿੰਘ, ਅਮਰਿਕਾ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਬਖਸ਼ੀਸ਼ ਸਿੰਘ ਸੰਧੂ, ਅਵਤਾਰ ਸਿੰਘ ਪਨੂੰ, ਭਾਈ ਬਿਕਰਮਜੀਤ ਸਿੰਘ, ਸਰਬਜੀਤ ਸਿੰਘ ਸਾਬੀ, ਰਾਜਦੀਪ ਰਾਜੂ ਕੈਲੀਫੋਰਨੀਆ, ਟੋਰਾਂਟੋ ਤੋਂ ਇੰਦਰਜੀਤ ਗੋਸਲ ਸਮੇਤ ਹੋਰ ਵੀ ਪਤਵੰਤੇ ਸੱਜਣ ਉਚੇਚੇ ਤੌਰ ਤੇ ਪਹੁੰਚੇ ਸਨ । ਸਿੱਖ ਆਗੂਆਂ ਨੇ ਰੈਫਰੈਂਡਮ ਦੀਆਂ ਵੋਟਾਂ ਦੇ ਅਗਲੇ ਪੜਾਅ ਦੀਆਂ ਵੋਟਾਂ ਜੋ ਕਿ 17 ਅਗਸਤ ਵਾਸ਼ਿੰਗਟਨ ਡੀਸੀ ਨੂੰ ਹੋਣੀਆਂ ਹਨ, ਵਿਚ ਵੀ ਵੱਧ ਤੋਂ ਵੱਧ ਗਿਣਤੀ ਅੰਦਰ ਪਹੁੰਚਣ ਦੀ ਅਪੀਲ ਕੀਤੀ ਗਈ ਤਾਂ ਤੋ ਅਜ਼ਾਦੀ ਦੇ ਸੰਘਰਸ਼ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਇਆ ਜਾ ਸਕੇ।