ਨੇਪਾਲ ‘ਚ ਸੋਸ਼ਲ ਮੀਡੀਆ ਬੈਨ ਖਿਲਾਫ਼ ਨੌਜਵਾਨਾਂ ਦਾ ਪ੍ਰਦਰਸ਼ਨ, 16 ਮੌਤਾਂ, 100 ਜ਼ਖਮੀ

ਕਾਠਮੰਡੂ, 8 ਸਤੰਬਰ 2025 ਨੇਪਾਲ ‘ਚ ਸੋਸ਼ਲ ਮੀਡੀਆ ਉਤੇ ਪਾਬੰਦੀ ਖਿਲਾਫ਼ ਨੌਜਵਾਨਾਂ ਨੇ ਭਾਰੀ ਪ੍ਰਦਰਸ਼ਨ ਕੀਤਾ। ਕਾਠਮੰਡੂ ‘ਚ ਸੰਸਦ ਭਵਨ ਦੇ ਬਾਹਰ ਵੱਡੀ ਗਿਣਤੀ ‘ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਲਾਠੀਚਾਰਜ, ਹੰਝੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਇਸ ਵਿੱਚ ਘੱਟੋ-ਘੱਟ 16 ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਅਤੇ 100 ਤੋਂ ਜ਼ਿਆਦਾ ਜ਼ਖਮੀ ਹੋਏ।
ਨੌਜਵਾਨਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਬੋਲਣ ਦੀ ਆਜ਼ਾਦੀ ‘ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰਾਰ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਕਹਣਾ ਹੈ ਕਿ ਸਰਕਾਰ ਨੇ 26 ਸੋਸ਼ਲ ਮੀਡੀਆ ਪਲੇਟਫਾਰਮਾਂ, ਜਿਸ ਵਿੱਚ ਫੇਸਬੁੱਕ, ਵਟਸਐਪ, ਯੂਟਿਊਬ ਅਤੇ ਐਕਸ ਸ਼ਾਮਲ ਹਨ, ‘ਤੇ ਪਾਬੰਦੀ ਲਗਾ ਕੇ ਉਨ੍ਹਾਂ ਦੇ ਅਧਿਕਾਰਾਂ ‘ਤੇ ਹਮਲਾ ਕੀਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਪਾਬੰਦੀ ਨਕਲੀ ਖਾਤਿਆਂ, ਨਫਰਤ ਭਾਸ਼ਣ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਣ ਲਈ ਲਾਗੂ ਕੀਤੀ ਗਈ ਹੈ, ਪਰ ਪ੍ਰਦਰਸ਼ਨਕਾਰੀ ਇਸ ਨੂੰ ਜਬਰੀ ਕਦਮ ਕਰਾਰ ਦੇ ਰਹੇ ਹਨ।
ਸਥਿਤੀ ‘ਤੇ ਕਾਬੂ ਪਾਉਣ ਲਈ ਕਾਠਮੰਡੂ ‘ਚ ਕਰਫਿਊ ਲਾਗੂ ਕੀਤਾ ਗਿਆ ਹੈ।