“Bathinda Police Big Action: Amritpal Singh Mehron Brought from Dubai”
“ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ, Dubai ਤੋਂ ਫੜ੍ਹ ਕੇ ਲਿਆਂਦਾ ਗਿਆ ਅਮ੍ਰਿਤਪਾਲ ਸਿੰਘ ਮਹਿਰੋਂ”

9 ਅਪ੍ਰੈਲ 2026 ਬਠਿੰਡਾ – ਬਠਿੰਡਾ ਪੁਲਿਸ ਨੇ ਅਮ੍ਰਿਤਪਾਲ ਸਿੰਘ ਮਹਿਰੋਂ ਨੂੰ ਯੂਏਈ (ਦੁਬਈ/ਸ਼ਾਰਜਾਹ) ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਹੈ। ਉਹ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ (ਕੰਚਨ ਕੁਮਾਰੀ) ਕਤਲ ਕੇਸ ਵਿਚ ਮੁੱਖ ਮੁਲਜ਼ਮ ਹੈ।
ਪੁਲਿਸ ਅਨੁਸਾਰ ਅਮ੍ਰਿਤਪਾਲ ਮਹਿਰੋਂ ਕਤਲ ਤੋਂ ਤੁਰੰਤ ਬਾਅਦ ਅੰਮ੍ਰਿਤਸਰ ਏਅਰਪੋਰਟ ਰਾਹੀਂ ਦੁਬਈ ਭੱਜ ਗਿਆ ਸੀ। ਬਠਿੰਡਾ ਪੁਲਿਸ ਨੇ ਉਸ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ ਤੇ ਇੰਟਰਪੋਲ ਰਾਹੀਂ ਟਰੈਕਿੰਗ ਕੀਤੀ ਗਈ। ਯੂਏਈ ਪੁਲਿਸ ਨਾਲ ਤਾਲਮੇਲ ਉਪਰੰਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਭਾਰਤ ਲਿਆਂਦਾ ਗਿਆ ਹੈ।
ਬਠਿੰਡਾ ਐੱਸਐੱਸਪੀ ਅਮਨੀਤ ਕੋਂਡਲ ਨੇ ਕਿਹਾ ਕਿ ਮੁਲਜ਼ਮ ਨੂੰ ਲਿਆਂਦਾ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਜਾਰੀ ਹੈ। ਇਸ ਗ੍ਰਿਫ਼ਤਾਰੀ ਨਾਲ ਕਤਲ ਕੇਸ ਵਿਚ ਵੱਡਾ ਖੁਲਾਸਾ ਹੋਣ ਦੀ ਉਮੀਦ ਹੈ।
