ਮੋਦੀ–ਮਲੇਸ਼ੀਆ PM ਸਾਂਝਾ ਪ੍ਰੈਸ ਬਿਆਨ: ਅੱਤਵਾਦ ‘ਤੇ ਜ਼ੀਰੋ ਟੋਲਰੈਂਸ, ਕੋਈ ਸਮਝੌਤਾ ਨਹੀਂ

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਹੋਈ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਅੱਤਵਾਦ ਵਿਰੁੱਧ ਭਾਰਤ ਦੀ ਕੜੀ ਨੀਤੀ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਮੋਦੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅੱਤਵਾਦ ਕਿਸੇ ਵੀ ਰੂਪ ਵਿੱਚ ਕਬੂਲ ਨਹੀਂ ਕੀਤਾ ਜਾ ਸਕਦਾ ਅਤੇ ਇਸ ਮਾਮਲੇ ‘ਚ ਕੋਈ ਸਮਝੌਤਾ ਨਹੀਂ ਹੋਵੇਗਾ।
ਦੋਵੇਂ ਨੇਤਾਵਾਂ ਨੇ ਅੰਤਰਰਾਸ਼ਟਰੀ ਅੱਤਵਾਦ, ਕਟੜਪੰਥ ਅਤੇ ਹਿੰਸਕ ਗਤੀਵਿਧੀਆਂ ਖ਼ਿਲਾਫ਼ ਮਿਲ ਕੇ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਮੋਦੀ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ ਅਤੇ ਇਸ ਨਾਲ ਨਜਿੱਠਣ ਲਈ ਵਿਸ਼ਵ ਪੱਧਰ ‘ਤੇ ਇਕਜੁੱਟਤਾ ਜ਼ਰੂਰੀ ਹੈ।
ਇਸ ਮੌਕੇ ਭਾਰਤ–ਮਲੇਸ਼ੀਆ ਸਬੰਧਾਂ, ਸੁਰੱਖਿਆ ਸਹਿਯੋਗ, ਵਪਾਰ ਅਤੇ ਖੇਤਰੀ ਸ਼ਾਂਤੀ ‘ਤੇ ਵੀ ਗੱਲਬਾਤ ਹੋਈ।
ਦੋਵੇਂ ਦੇਸ਼ਾਂ ਨੇ ਸੁਰੱਖਿਆ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤੀ ਜਤਾਈ।

