ਕੇਸ ਬਰੀ: ਭਾਈ ਜਗਤਾਰ ਸਿੰਘ ਹਵਾਰਾ ਨੂੰ ਮੋਹਾਲੀ ਅਦਾਲਤ ਨੇ ਅਸਲਾ ਐਕਟ ਮਾਮਲੇ ’ਚੋਂ ਕੀਤਾ ਬਰੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ (19 ਮਈ, 2025): ਵਧੀਕ ਸੈਸ਼ਨਜ਼ ਜੱਜ ਸ. ਤੇਜ ਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਥਾਣਾ ਸਦਰ ਖਰੜ ਦੇ ਮੁਕੱਦਮਾ ਨੰਬਰ 144 (ਮਿਤੀ 15-06-2005) ਅਧੀਨ ਅਸਲਾ ਐਕਟ ਅਤੇ ਬਾਰੂਦ ਐਕਟ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ।
ਇਹ ਮਾਮਲਾ 20 ਸਾਲ ਪੁਰਾਣਾ ਸੀ, ਅਤੇ ਇਸ ਫੈਸਲੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਹੁਣ ਪੈਰੋਲ ਲਈ ਯੋਗ ਹੋ ਗਏ ਹਨ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਇਹ ਫੈਸਲਾ ਸੁਣਾਇਆ। ਸੋਸ਼ਲ ਮੀਡੀਆ ’ਤੇ ਸੰਗਤ ਨੇ ਇਸ ਫੈਸਲੇ ਦਾ ਸਵਾਗਤ ਕੀਤਾ, ਜਿੱਥੇ ਕਈਆਂ ਨੇ ਇਸ ਨੂੰ ਸਿੱਖ ਸੰਘਰਸ਼ ਦੀ ਜਿੱਤ ਦੱਸਿਆ।