Mohan Sarkar’s big decision, Rajiv Gandhi University name changed
ਮੋਹਨ ਸਰਕਾਰ ਦਾ ਵੱਡਾ ਫ਼ੈਸਲਾ, ਰਾਜੀਵ ਗਾਂਧੀ ਯੂਨੀਵਰਸਿਟੀ ਦਾ ਬਦਲਿਆ ਨਾਂ
ਭੋਪਾਲ (ਆਵਾਜ਼ਿ ਕੌਮ ਬਿਊਰੋ)- ਮੱਧ ਪ੍ਰਦੇਸ਼ ਦੀ ਮੋਹਨ ਯਾਦਵ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਨਿਕ ਫ਼ੈਸਲਾ ਲੈਂਦਿਆਂ ਭੋਪਾਲ ਸਥਿਤ ‘ਰਾਜੀਵ ਗਾਂਧੀ ਟੈਕਨੋਲੋਜੀਕਲ ਯੂਨੀਵਰਸਿਟੀ’ (RGPV) ਦਾ ਨਾਮ ਬਦਲ ਦਿੱਤਾ ਹੈ। ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਹੁਣ ਇਸ ਯੂਨੀਵਰਸਿਟੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਜਿਸ ਨਾਲ ਭੋਪਾਲ, ਉੱਜੈਨ ਅਤੇ ਜਬਲਪੁਰ ਵਿੱਚ ਤਿੰਨ ਨਵੀਆਂ ਤਕਨੀਕੀ ਅਤੇ ਕੌਸ਼ਲ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਮੋਹਨ ਯਾਦਵ ਦੇ ਸੁਝਾਅ ‘ਤੇ ਇਨ੍ਹਾਂ ਨਵੇਂ ਅਦਾਰਿਆਂ ਦੇ ਨਾਮ ‘ਪ੍ਰੌਦਯੋਗਿਕੀ ਅਤੇ ਕੌਸ਼ਲ ਯੂਨੀਵਰਸਿਟੀ’ ਰੱਖੇ ਗਏ ਹਨ:
- ਮੱਧ ਯੂਨੀਵਰਸਿਟੀ ਆਫ਼ ਟੈਕਨਾਲੋਜੀ ਐਂਡ ਸਕਿੱਲਜ਼, ਭੋਪਾਲ: ਇਸ ਦੇ ਅਧੀਨ ਭੋਪਾਲ, ਨਰਮਦਾਪੁਰਮ ਅਤੇ ਚੰਬਲ ਸੰਭਾਗ ਦੇ ਸਾਰੇ ਜ਼ਿਲ੍ਹੇ ਸ਼ਾਮਲ ਹੋਣਗੇ।
- ਮਾਲਵਾ ਯੂਨੀਵਰਸਿਟੀ ਆਫ਼ ਟੈਕਨਾਲੋਜੀ ਐਂਡ ਸਕਿੱਲਜ਼ (ਉੱਜੈਨ): ਇਸ ਵਿੱਚ ਉੱਜੈਨ ਅਤੇ ਇੰਦੌਰ ਸੰਭਾਗ ਦੇ ਸਾਰੇ ਕਾਲਜ ਸ਼ਾਮਲ ਕੀਤੇ ਜਾਣਗੇ।
- ਮਹਾਕੌਸ਼ਲ ਯੂਨੀਵਰਸਿਟੀ ਆਫ਼ ਟੈਕਨਾਲੋਜੀ ਐਂਡ ਸਕਿੱਲਜ਼ (ਜਬਲਪੁਰ): ਇਸ ਦੇ ਅਧੀਨ ਜਬਲਪੁਰ, ਰੀਵਾ ਅਤੇ ਸਾਗਰ ਸੰਭਾਗ ਦੇ ਸਾਰੇ ਕਾਲਜ ਆਉਣਗੇ।
ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਰਾਕੇਸ਼ ਸਿੰਘ ਨੇ ਦੱਸਿਆ ਕਿ ਮੌਜੂਦਾ ਯੂਨੀਵਰਸਿਟੀ ਵਿੱਚ 13 ਕੋਰਸ, 585 ਸੰਸਥਾਵਾਂ ਹਨ ਅਤੇ 3 ਲੱਖ 83 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ। ਭੂਗੋਲਿਕ ਸਥਿਤੀ ਅਤੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੀ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਰੇ ਸਬੰਧਤ ਇੰਜੀਨੀਅਰਿੰਗ ਕਾਲਜਾਂ ਕੋਲ ਇਸ ਕਾਰਜ ਲਈ ਲੋੜੀਂਦੀ ਜ਼ਮੀਨ ਮੌਜੂਦ ਹੈ।

