NGT Orders Closure of Stone Crushers in Hoshiarpur-Rupnagar Shivalik Hills
NGT ਨੇ ਹੁਸ਼ਿਆਰਪੁਰ-ਰੂਪਨਗਰ ਸ਼ਿਵਾਲਿਕ ਪਹਾੜੀਆਂ ‘ਚ ਸਟੋਨ ਕ੍ਰੱਸ਼ਰ ਬੰਦ ਕਰਨ ਦੇ ਹੁਕਮ ਜਾਰੀ ਕੀਤੇ

24 ਫ਼ਰਵਰੀ 2026 – ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਟ੍ਰਿਬਿਊਨ ਅਖ਼ਬਾਰ ਵਿੱਚ ਛਪੀ ਖ਼ਬਰ ਦਾ ਸੰਜੀਦਾ ਨੋਟਿਸ ਲੈਂਦਿਆਂ ਹੁਸ਼ਿਆਰਪੁਰ-ਰੂਪਨਗਰ ਸ਼ਿਵਾਲਿਕ ਪਹਾੜੀਆਂ ਵਿੱਚ ਚੱਲ ਰਹੇ ਸਟੋਨ ਕ੍ਰੱਸ਼ਰਾਂ ‘ਤੇ ਸਖ਼ਤ ਕਾਰਵਾਈ ਕੀਤੀ ਹੈ। NGT ਨੇ ਇਨ੍ਹਾਂ ਪਹਾੜੀਆਂ ਦੀ ਤਬਾਹੀ ਅਤੇ ਵਾਤਾਵਰਣ ਨੂੰ ਪਹੁੰਚੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ 13 ਸਟੋਨ ਕ੍ਰੱਸ਼ਰਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਉਨ੍ਹਾਂ ‘ਤੇ ਕੁੱਲ 180 ਕਰੋੜ ਰੁਪਏ ਤੋਂ ਵੱਧ ਵਾਤਾਵਰਣ ਮੁਆਵਜ਼ਾ ਵਸੂਲਣ ਦਾ ਆਦੇਸ਼ ਦਿੱਤਾ ਹੈ।
NGT ਦੇ ਆਰਡਰ ਅਨੁਸਾਰ ਮੁੱਖ ਤੌਰ ‘ਤੇ ਇਹ ਮੁਆਵਜ਼ਾ ਵਸੂਲਣ ਦੇ ਹੁਕਮ ਹਨ:
- ਗੰਗਾ ਸਟੋਨ ਕ੍ਰੱਸ਼ਰ ਤੋਂ ₹85,51,39,441
- ਅਦੇਸ਼ ਸਟੋਨ ਕ੍ਰੱਸ਼ਰ ਤੋਂ ₹24,57,04,995
- ਨਿਊ ਸਤਲੁਜ ਸਟੋਨ ਕ੍ਰੱਸ਼ਰ ਤੋਂ ₹18,67,78,148
- ਕਾਲਗਿਧਰ ਸਟੋਨ ਕ੍ਰੱਸ਼ਰ ਤੋਂ ₹14,01,95,032
- ਸਤ ਸਾਹਿਬ ਸਟੋਨ ਕ੍ਰੱਸ਼ਰ ਤੋਂ ₹11,31,34,850
ਬਾਕੀ ਕ੍ਰੱਸ਼ਰਾਂ ਤੋਂ ਵੀ ਮੁਆਵਜ਼ਾ ਵਸੂਲਣ ਲਈ ਵੱਖਰੇ ਆਂਕੜੇ ਨਿਰਧਾਰਤ ਕੀਤੇ ਗਏ ਹਨ। NGT ਨੇ ਇਹ ਵੀ ਕਿਹਾ ਹੈ ਕਿ ਸ਼ਿਵਾਲਿਕ ਪਹਾੜੀਆਂ ਵਿੱਚ ਗੈਰ-ਕਾਨੂੰਨੀ ਖਣਨ ਅਤੇ ਸਟੋਨ ਕ੍ਰੱਸ਼ਿੰਗ ਕਾਰਨ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਇਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਇਸ ਫੈਸਲੇ ਨਾਲ ਇਲਾਕੇ ਦੇ ਉਦਯੋਗਾਂ ਅਤੇ ਕੰਮਕਾਜ ਵਿੱਚ ਵੱਡੀ ਰੁਕਾਵਟ ਆ ਸਕਦੀ ਹੈ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਇਸ ਨੂੰ ਸਵਾਗਤ ਕੀਤਾ ਜਾ ਰਿਹਾ ਹੈ। NGT ਨੇ ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਇਸ ਆਰਡਰ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਹਨ।
