ਪੁੰਛ ’ਚ ਪਾਕਿਸਤਾਨ ਦੀ ਜਵਾਬੀ ਕਾਰਵਾਈ, ਗੁਰਦੁਆਰਾ ਨੰਗਲੀ ਸਾਹਿਬ ’ਤੇ ਹਮਲਾ, 3 ਸ਼ਹੀਦ

ਪੁੰਛ ਸ਼ਹਿਰ ’ਤੇ ਪਾਕਿਸਤਾਨ ਦੀ ਜਵਾਬੀ ਕਾਰਵਾਈ ਦੌਰਾਨ ਗੁਰਦੁਆਰਾ ਨੰਗਲੀ ਸਾਹਿਬ ’ਤੇ ਹਮਲਾ ਹੋਇਆ। ਇਸ ਦੌਰਾਨ ਅਮਰੀਕ ਸਿੰਘ (ਸਾਬਕਾ ਫੌਜੀ ਅਫਸਰ), ਅਮਰਜੀਤ ਸਿੰਘ (ਦੁਕਾਨਦਾਰ), ਰਣਜੀਤ ਸਿੰਘ, ਅਤੇ ਬੀਬੀ ਰੂਬੀ ਕੌਰ ਸ਼ਹੀਦ ਹੋ ਗਏ।
ਇਸ ਘਟਨਾ ਨੇ ਸਿੱਖ ਸਮਾਜ ’ਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ। ਸੋਸ਼ਲ ਮੀਡੀਆ ’ਤੇ ਲੋਕਾਂ ਨੇ ਇਸ ਹਮਲੇ ਦੀ ਸਖ਼ਤ ਨਿਖੇਧੀ ਕੀਤੀ, ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।