ਸਪੇਨ ’ਚ ਭਾਰਤੀ ਐਂਬੈਸੀ ਵੱਲੋਂ ਪਾਸਪੋਰਟ ਰੀਨਿਊ ਰੁਕਣ ਕਾਰਨ ਪੰਜਾਬੀ-ਸਿੱਖ ਭਾਈਚਾਰੇ ’ਚ ਰੋਸ, MP ਸਰਬਜੀਤ ਸਿੰਘ ਖਾਲਸਾ ਨੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਜਲਦ ਹੱਲ ਦੀ ਅਪੀਲ

ਮੈਡਰਿਡ, 15 ਅਗਸਤ 2025 ਸਪੇਨ ’ਚ ਭਾਰਤੀ ਐਂਬੈਸੀ ਵੱਲੋਂ ਪਾਸਪੋਰਟ ਰੀਨਿਊਅਲ ’ਤੇ ਰੁਕਾਵਟ ਕਾਰਨ ਭਾਰਤੀ ਭਾਈਚਾਰੇ, ਖਾਸ ਕਰ ਪੰਜਾਬੀ ਅਤੇ ਸਿੱਖ ਪਰਵਾਸੀਆਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਮੈਂਬਰ (ਫਰੀਦਕੋਟ) ਸਰਬਜੀਤ ਸਿੰਘ ਖਾਲਸਾ ਨੇ ਇਸ ਮੁੱਦੇ ’ਤੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਸਪੇਨ ’ਚਲੀ ਭਾਰਤੀ ਐਂਬੈਸੀ ਨਾਲ ਸੰਪਰਕ ਕਰਕੇ ਪਰਵਾਸੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਅਤੇ ਐਂਬੈਸੀ ਨੂੰ ਪਾਸਪੋਰਟ ਰੀਨਿਊ ਕਰਨ ਦੇ ਆਦੇਸ਼ ਜਾਰੀ ਕਰਨ।
ਜਾਣਕਾਰੀ ਮੁਤਾਬਕ, ਪਿਛਲੇ ਕੁਝ ਮਹੀਨਿਆਂ ’ਚ ਸਪੇਨ ’ਚ ਰਹਿੰਦੇ ਭਾਰਤੀਆਂ, ਖਾਸ ਕਰ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ 1500-1600 ਤੋਂ ਵੱਧ ਲੋਕ ਪਾਸਪੋਰਟ ਰੀਨਿਊਅਲ ’ਚ ਦੇਰੀ ਕਾਰਨ ਪ੍ਰਭਾਵਿਤ ਹੋਏ ਹਨ। ਇਸ ਨਾਲ ਉਨ੍ਹਾਂ ਦੀਆਂ ਯਾਤਰਾ, ਨੌਕਰੀ, ਅਤੇ ਵਪਾਰ ਸੰਬੰਧੀ ਸਮੱਸਿਆਵਾਂ ਵਧ ਗਈਆਂ ਹਨ। ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਹ ਮੁੱਦਾ ਪਰਵਾਸੀਆਂ ਦੇ ਜੀਵਨ ’ਤੇ ਗੰਭੀਰ ਪ੍ਰਭਾਵ ਪਾ ਰਿਹਾ ਹੈ ਅਤੇ ਇਸ ਦਾ ਹੱਲ ਤੁਰਤ ਲੋੜੀਂਦਾ ਹੈ।