Pious soldier Bhai Tarlochan Singh Manochahal passes away
*ਧਰਮੀ ਫੌਜੀ ਭਾਈ ਤਰਲੋਚਨ ਸਿੰਘ ਮਾਨੋਚਾਹਲ ਅਕਾਲ ਚਲਾਣਾ ਕਰ ਗਏ * ਪੰਥਕ ਹਲਕਿਆਂ ਵਿੱਚ ਸੋਗ ਦੀ ਲਹਿਰ, ਸੰਗਤ ਵੱਲੋਂ ਭਾਵਪੂਰਤ ਸ਼ਰਧਾਂਜਲੀ
ਅੰਮਿ੍ਰਤਸਰ ਸਾਹਿਬ, 9 ਸਤੰਬਰ (ਆਵਾਜ਼ਿ ਕੌਮ ਬਿਊਰੋ)-ਸਿੱਖ ਪੰਥ ਲਈ ਦੁਖਦਾਈ ਖ਼ਬਰ ਹੈ ਕਿ ਧਰਮੀ ਫੌਜੀ ਭਾਈ ਤਰਲੋਚਨ ਸਿੰਘ ਮਾਨੋਚਾਹਲ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ, ਸਨੇਹੀਆਂ ਅਤੇ ਪੰਥਕ ਹਲਕਿਆਂ ਵਿੱਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ। ਭਾਈ ਤਰਲੋਚਨ ਸਿੰਘ ਮਾਨੋਚਾਹਲ ਉਸ ਪਰਿਵਾਰ ਨਾਲ ਸਬੰਧਤ ਸਨ, ਜਿਸ ਨੇ ਸਿੱਖ ਕੌਮ ਅਤੇ ਕੌਮੀ ਹਿੱਤਾਂ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ। ਉਹ ਸ਼ਹੀਦ ਭਾਈ ਗੁਰਬਚਨ ਸਿੰਘ ਮਾਨੋਚਾਹਲ ਦੇ ਭਰਾ ਸਨ। ਮਾਨੋਚਾਹਲ ਪਰਿਵਾਰ ਦੀਆਂ ਕੌਮ ਪ੍ਰਤੀ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਪੰਥਕ ਹਲਕਿਆਂ ਵਿੱਚ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਭਾਈ ਤਰਲੋਚਨ ਸਿੰਘ ਜੀ ਦੇ ਅਕਾਲ ਚਲਾਣੇ ਨੂੰ ਪੰਥ ਅਤੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਸੰਗਤ ਵੱਲੋਂ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ। ਸਿੱਖ ਕੌਮ ਪ੍ਰਤੀ ਸਮਰਪਿਤ ਰਹੇ ਇਸ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਪੰਥਕ ਆਗੂਆਂ ਅਤੇ ਸੰਗਤ ਨੇ ਭਾਈ ਤਰਲੋਚਨ ਸਿੰਘ ਜੀ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਕ ਮੈਂਬਰਾਂ, ਸਾਕ-ਸਬੰਧੀਆਂ ਅਤੇ ਸਮੂਹ ਸੰਗਤ ਨੂੰ ਇਸ ਅਸਹਿ ਭਾਣੇ ਨੂੰ ਮੰਨਣ ਦਾ ਬਲ ਪ੍ਰਦਾਨ ਕਰਨ। ਧਰਮੀ ਫੌਜੀ ਭਾਈ ਤਰਲੋਚਨ ਸਿੰਘ ਮਾਨੋਚਾਹਲ ਦੀ ਪੰਥ ਪ੍ਰਤੀ ਸਮਰਪਿਤ ਯਾਦ ਸਦਾ ਸਤਿਕਾਰ ਨਾਲ ਯਾਦ ਕੀਤੀ ਜਾਂਦੀ ਰਹੇਗੀ।

