PM ਮੋਦੀ ਨੇ ਹਿਮਾਚਲ ਲਈ 1500 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਿਆ, ਮ੍ਰਿਤਕਾਂ ਨੂੰ 2 ਲੱਖ, ਜ਼ਖਮੀਆਂ ਨੂੰ 50 ਹਜ਼ਾਰ

ਕਾਂਗੜਾ, 9 ਸਤੰਬਰ 2025 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਹੜ੍ਹ ਅਤੇ ਲੈਂਡਸਲਾਈਡ ਨਾਲ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਮਗਰੋਂ 1500 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਾਲੀ ਮਦਦ ਦਾ ਐਲਾਨ ਵੀ ਕੀਤਾ।
PM ਮੋਦੀ ਨੇ ਮੰਡੀ ਅਤੇ ਕੁੱਲੂ ਸਮੇਤ ਪ੍ਰਭਾਵਤ ਜ਼ਿਲ੍ਹਿਆਂ ਦਾ ਹਵਾਈ ਜਾਇਜ਼ਾ ਲੈਣ ਤੋਂ ਬਾਅਦ ਕਾਂਗੜਾ ਵਿੱਚ ਪੀੜਤ ਪਰਿਵਾਰਾਂ ਅਤੇ ਬਚਾਅ ਟੀਮਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੀੜਤਾਂ ਨਾਲ ਸੰਘਰਸ਼ ਦੇ ਇਸ ਸਮੇਂ ਮੌਜੂਦ ਹੈ ਅਤੇ SDRF ਦੀ ਦੂਜੀ ਕਿਸ਼ਤ ਅਤੇ PM ਕਿਸਾਨ ਸਨਮਾਨ ਨਿਧੀ ਦੀ ਆਗਿਆ ਦਿੱਤੀ ਗਈ ਹੈ। ਇਸ ਰਾਹਤ ਪੈਕੇਜ ਹੇਠ ਘਰਾਂ ਦੀ ਮੁੜ-ਨਿਰਮਾਣ, ਸੜਕਾਂ, ਸਕੂਲਾਂ ਅਤੇ ਪਸ਼ੂਆਂ ਲਈ ਮਦਦ ਸ਼ਾਮਲ ਹੈ।
ਹਿਮਾਚਲ ਵਿੱਚ ਹੜ੍ਹਾਂ ਅਤੇ ਲੈਂਡਸਲਾਈਡ ਕਾਰਨ 370 ਤੋਂ ਵੱਧ ਮੌਤਾਂ ਹੋਈਆਂ ਹਨ ਅਤੇ ਭਾਰੀ ਨੁਕਸਾਨ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਇਸ ਰਾਹਤ ਪੈਕੇਜ ਨੂੰ ਲੈ ਕੇ ਵੱਖ-ਵੱਖ ਰਾਇਆਂ ਸਾਹਮਣੇ ਆ ਰਹੀਆਂ ਹਨ।