“PM Modi Urges Citizens to Save Fertiliser and Fuel”
“PM ਮੋਦੀ ਨੇ ਖਾਦ ਅਤੇ ਤੇਲ ਬਚਾਉਣ ਦੀ ਕੀਤੀ ਅਪੀਲ”

11 ਮਈ 2026, ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਡਲ ਈਸਟ ਵਿਚ ਚੱਲ ਰਹੀ ਜੰਗ ਦੇ ਚੱਲਦਿਆਂ ਖਾਦ ਅਤੇ ਤੇਲ ਸੰਕਟ ਦੀ ਆਸ ਤੋਂ ਬਚਣ ਲਈ ਕਿਸਾਨਾਂ ਅਤੇ ਦੇਸ਼ ਵਾਸੀਆਂ ਨੂੰ ਵੱਡੀਆਂ ਸਲਾਹਾਂ ਦਿੱਤੀਆਂ ਹਨ।
PM ਮੋਦੀ ਨੇ ਕਿਹਾ:
- ਕਿਸਾਨ ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕਰਨ ਅਤੇ ਉਸ ਦੀ ਥਾਂ ਜੈਵਿਕ ਖਾਦ ਵਰਤਣ। ਇਸ ਨਾਲ ਜ਼ਮੀਨ ਵੀ ਬਚੇਗੀ ਅਤੇ ਖਰਚਾ ਵੀ ਘੱਟ ਹੋਵੇਗਾ।
- ਸਿੰਚਾਈ ਲਈ ਡੀਜ਼ਲ ਘੱਟ ਵਰਤਣ ਅਤੇ ਸੋਲਰ ਪੰਪਾਂ ਨੂੰ ਤਰਜੀਹ ਦੇਣ।
- ਲੋਕਾਂ ਨੂੰ ਅਪੀਲ ਕੀਤੀ ਕਿ ਪੈਟਰੋਲ, ਡੀਜ਼ਲ ਅਤੇ ਗੈਸ ਦੀ ਵਰਤੋਂ ਘੱਟ ਤੋਂ ਘੱਟ ਕਰਨ।
- ਜਿਨ੍ਹਾਂ ਸ਼ਹਿਰਾਂ ਵਿਚ ਮੈਟਰੋ ਹੈ, ਉੱਥੇ ਵਧ ਤੋਂ ਵਧ ਮੈਟਰੋ ਵਰਤਣ।
- ਇੱਕ ਸਾਲ ਤੱਕ ਸੋਨਾ ਨਾ ਖਰੀਦਣ।
- ਜਿੱਥੇ ਸੰਭਵ ਹੋਵੇ ਘਰੋਂ ਕੰਮ ਕਰਨ।
ਪੀਐੱਮ ਨੇ ਕਿਹਾ ਕਿ ਭਾਰਤ ਕੋਲ ਤੇਲ ਦੇ ਵੱਡੇ ਖੂਹ ਨਹੀਂ ਹਨ, ਇਸ ਲਈ ਇਸ ਵੇਲੇ ਬਚਤ ਬਹੁਤ ਜ਼ਰੂਰੀ ਹੈ।
