PM Modi’s big announcement regarding the pilgrimage to Sri Hemkunt Sahib! Good news given to lakhs of devotees
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੈ ਕੇ PM ਮੋਦੀ ਦਾ ਵੱਡਾ ਐਲਾਨ ! ਲੱਖਾਂ ਸ਼ਰਧਾਲੂਆਂ ਨੂੰ ਦਿੱਤੀ Good News
Rishikesh, (ਆਵਾਜ਼ਿ ਕੌਮ ਬਿਊਰੋ)-ਨਿਊਜ਼ੀਲੈਂਡ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਸਮਾਰੋਹ ‘ਚ ਉਤਰਾਖੰਡ ਦੀ ਲੋਕ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ। ਪ੍ਰਵਾਸੀ ਭਾਰਤੀ ਭਾਈਚਾਰੇ ਵਲੋਂ ਆਯੋਜਿਤ ਸਵਾਗਤ ਪ੍ਰੋਗਰਾਮ ‘ਚ ਉਤਰਾਖੰਡ ਦੀ ਰਵਾਇਤੀ ਪਹਿਰਾਵੇ, ਡਾਂਸ ਅਤੇ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕੀਤਾ ਗਿਆ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਡ ‘ਚ ਆਯੋਜਿਤ ਸਵਾਗਤ ਸਮਾਰੋਹ ਦੌਰਾਨ ਪ੍ਰਵਾਸੀ ਭਾਰਤੀਆਂ ਵਲੋਂ ਪੇਸ਼ ਲੋਕ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਉਤਰਾਖੰਡ ਦੇ ਪ੍ਰਸਿੱਧ ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਪ੍ਰਾਜੈਕਟ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸ਼ਰਧਾਲੂਆਂ ਦੀ ਯਾਤਰਾ ਨੂੰ ਪਹਿਲਾਂ ਤੋਂ ਵੱਧ ਸੌਖਾ, ਸੁਰੱਖਿਅਤ ਅਤੇ ਸਹੂਲਤਜਨਕ ਬਣਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਉਤਰਾਖੰਡ ‘ਚ ਆਧੁਨਿਕ ਆਧਾਰਭੂਤ ਢਾਂਚੇ ਦੇ ਵਿਕਾਸ ਨੂੰ ਪਹਿਲ ਦੇ ਰਹੀ ਹੈ ਅਤੇ ਹੇਮਕੁੰਟ ਸਾਹਿਬ ਰੋਪਵੇਅ ਪ੍ਰਾਜੈਕਟ ਉਸੇ ਸੰਕਲਪ ਦਾ ਮਹੱਤਵਪੂਰਨ ਹਿੱਸਾ ਹੈ। ਪੀਐੱਮ ਮੋਦੀ ਨੇ ਕਹਿਾ ਕਿ ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਨਾ ਸਿਰਫ਼ ਲੱਖਾਂ ਸ਼ਰਧਾਲੂਆਂ ਨੂੰ ਲਾਭ ਮਿਲੇਗਾ ਸਗੋਂ ਸੈਰ-ਸਪਾਟਾ, ਸਥਾਨਕ ਰੁਜ਼ਗਾਰ ਅਤੇ ਖੇਤਰੀ ਅਰਥਵਿਵਸਥਾ ਨੂੰ ਵੀ ਨਵੀਂ ਗਤੀ ਮਿਲੇਗੀ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਪ੍ਰਾਜੈਕਟ ਉਤਰਾਖੰਡ ਦੇ ਵਿਕਾਸ ‘ਚ ਇਕ ਨਵਾਂ ਅਧਿਆਏ ਲਿਖੇਗੀ ਅਤੇ ਰਾਜ ਨੂੰ ਦੇਸ਼ ਦੇ ਪ੍ਰਮੁੱਖ ਧਾਰਮਿਕ ਅਤੇ ਸੈਰ-ਸਪਾਟਾ ਕੇਂਦਰ ਵਜੋਂ ਹੋਰ ਮਜ਼ਬੂਤ ਬਣਾਏਗੀ।

