Punjab Debt Burden Increases Further – ₹1,000 Crore Loan Taken on Jan 31
ਪੰਜਾਬ ਸਿਰ ਹੋਰ ਭਾਰੀ ਹੋਈ ਕਰਜ਼ੇ ਦੀ ਪੰਡ! 31 ਜਨਵਰੀ ਨੂੰ ਲਿਆ 1 ਹਜ਼ਾਰ ਕਰੋੜ ਦਾ ਕਰਜ਼ਾ

4 ਫਰਵਰੀ 2026, ਚੰਡੀਗੜ੍ਹ – ਪੰਜਾਬ ਸਰਕਾਰ ਨੇ 31 ਜਨਵਰੀ ਨੂੰ 1 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈ ਲਿਆ ਹੈ ਜਿਸ ਦੀਆਂ ਕਿਸ਼ਤਾਂ 2038 ਤੱਕ ਭਰਨੀਆਂ ਹੋਣਗੀਆਂ। ਇਹ ਕਰਜ਼ਾ ਸਰਕਾਰੀ ਸਟਾਕ ਗਹਿਣੇ ਰੱਖ ਕੇ ਲਿਆ ਗਿਆ ਹੈ ਅਤੇ ਇਸ ਨਾਲ ਰਾਜ ‘ਤੇ ਕੁੱਲ ਕਰਜ਼ਾ ਕਰੀਬ 4 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਪੰਜਾਬ ਹੁਣ ਕਰਜ਼ੇ ਵਿੱਚ ਦੂਜੇ ਨੰਬਰ ‘ਤੇ ਆ ਗਿਆ ਹੈ ਅਤੇ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਕਰਜ਼ ਲੈ ਚੁੱਕੀ ਹੈ।
ਵਿੱਤ ਵਿਭਾਗ ਅਨੁਸਾਰ ਇਹ ਕਰਜ਼ਾ ਰਾਜ ਦੀਆਂ ਵਿਕਾਸ ਯੋਜਨਾਵਾਂ ਅਤੇ ਪਹਿਲਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਲਈ ਲਿਆ ਗਿਆ ਹੈ ਪਰ ਵਿਰੋਧੀ ਪਾਰਟੀਆਂ ਨੇ ਇਸ ਨੂੰ ਆਰਥਿਕ ਪ੍ਰਬੰਧਨ ਵਿੱਚ ਨਾਕਾਮੀ ਦੱਸਿਆ ਹੈ। ਰਾਜ ਦਾ ਕਰਜ਼ਾ ਲਗਾਤਾਰ ਵਧ ਰਿਹਾ ਹੈ ਅਤੇ ਇਸ ਨਾਲ ਭਵਿੱਖ ਵਿੱਚ ਵਿਕਾਸ ਯੋਜਨਾਵਾਂ ‘ਤੇ ਅਸਰ ਪੈਣ ਦੀ ਸੰਭਾਵਨਾ ਹੈ। ਵਿਰੋਧੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਕਰਜ਼ੇ ਨੂੰ ਘਟਾਉਣ ਲਈ ਮਜ਼ਬੂਤ ਯੋਜਨਾ ਬਣਾਏ।
