ਪੰਜਾਬ ਸਰਕਾਰ ਨੇ ਬੀਬੀਐਮਬੀ ਦੀ ਗੁਪਤ ਯੋਜਨਾ ਕੀਤੀ ਨਾਕਾਮ, ਭਾਖੜਾ ਡੈਮ ਤੋਂ ਪਾਣੀ ਛੱਡਣ ’ਤੇ ਰੋਕ

(6 ਮਈ, 2025): ਪੰਜਾਬ ਸਰਕਾਰ ਨੇ ਲੰਘੀ ਰਾਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੀ ਗੁਪਤ ਯੋਜਨਾ ਨੂੰ ਫੇਲ ਕਰ ਦਿੱਤਾ। ਬੀਬੀਐਮਬੀ ਨੇ ਰਾਤ 11 ਵਜੇ ਭਾਖੜਾ ਡੈਮ ਤੋਂ ਹਰਿਆਣਾ ਲਈ ਵਾਧੂ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ, ਪਰ ਜਲ ਸਰੋਤ ਵਿਭਾਗ ਨੂੰ ਪਤਾ ਲੱਗਣ ’ਤੇ ਤੁਰੰਤ ਤਾਰ ਜਾਰੀ ਕੀਤੀ ਗਈ।
ਤਾਰ ’ਚ ਪੰਜਾਬ ਸਰਕਾਰ ਨੇ ਚਿਤਾਵਨੀ ਦਿੱਤੀ ਕਿ ਭਾਖੜਾ ਨਹਿਰ ਦੇ ਕਿਨਾਰੇ ਕਈ ਥਾਵਾਂ ’ਤੇ ਟੁੱਟਣ ਦਾ ਖਤਰਾ ਹੈ, ਅਤੇ ਬਿਨ੍ਹਾਂ ਸੂਚਨਾ ਪਾਣੀ ਛੱਡਣ ਨਾਲ ਲੋਕਾਂ ਦੀਆਂ ਜਾਨਾਂ ਨੂੰ ਖਤਰਾ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਬੀਬੀਐਮਬੀ ਦੀ ਹੋਵੇਗੀ। ਇਸ ਤੋਂ ਬਾਅਦ ਬੀਬੀਐਮਬੀ ਨੇ ਪਿੱਛੇ ਹੱਟਣਾ ਪਿਆ।
ਪੰਜਾਬ ਸਰਕਾਰ ਨੇ ਪਹਿਲਾਂ ਹੀ ਮੁਸਤੈਦੀ ਵਧਾਈ ਹੋਈ ਹੈ। ਅੱਜ ਸ਼ਾਮ 3 ਵਜੇ ਹਾਈ ਕੋਰਟ ’ਚ ਬੀਬੀਐਮਬੀ ਦੀ ਪਟੀਸ਼ਨ ’ਤੇ ਸੁਣਵਾਈ ਵੀ ਹੋਣੀ ਹੈ। ਸੋਸ਼ਲ ਮੀਡੀਆ ’ਤੇ ਲੋਕਾਂ ਨੇ ਪੰਜਾਬ ਸਰਕਾਰ ਦੀ ਤੇਜ਼ੀ ਦੀ ਸਰਾਹਣਾ ਕੀਤੀ, ਅਤੇ ਇਸ ਨੂੰ ਪੰਜਾਬ ਦੇ ਪਾਣੀ ਦੇ ਹੱਕਾਂ ਦੀ ਰਾਖੀ ਲਈ ਅਹਿਮ ਕਦਮ ਦੱਸਿਆ।