“Centre Releases ₹33,000 Crore to Punjab for Wheat Procurement”
“ਕੇਂਦਰ ਨੇ ਕਣਕ ਖਰੀਦ ਲਈ ਪੰਜਾਬ ਸਰਕਾਰ ਨੂੰ ਦਿੱਤੇ 33,000 ਕਰੋੜ ਰੁਪਏ”

25 ਮਾਰਚ 2026 ਚੰਡੀਗੜ੍ਹ – ਰਬੀ ਫਸਲ ਕਣਕ ਦੀ ਖਰੀਦ ਲਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 33,000 ਕਰੋੜ ਰੁਪਏ ਰਿਲੀਜ਼ ਕਰ ਦਿੱਤੇ ਹਨ। ਇਸ ਨਾਲ ਪੰਜਾਬ ਵਿੱਚ ਕਣਕ ਖਰੀਦ ਦੀ ਪ੍ਰਕਿਰਿਆ ਨੂੰ ਹੋਰ ਤੇਜ਼ੀ ਮਿਲਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਗੁਦਾਮਾਂ ਵਿੱਚ ਪਈ ਲਗਭਗ 5 ਲੱਖ ਟਨ ਕਣਕ ਅਤੇ ਝੋਨੇ ਦੀ ਢੋਆ-ਢੁਆਈ ਤੇਜ਼ ਕਰ ਰਹੀ ਹੈ ਤਾਂ ਜੋ ਨਵੀਂ ਫਸਲ ਲਈ ਗੋਦਾਮਾਂ ਵਿੱਚ ਜਗ੍ਹਾ ਖਾਲੀ ਹੋ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਫਸਲ ਆਉਣ ਤੋਂ ਪਹਿਲਾਂ ਹਰ ਮਹੀਨੇ ਘੱਟੋ-ਘੱਟ 15 ਲੱਖ ਟਨ ਕਣਕ ਦੀ ਢੋਆ-ਢੁਆਈ ਕਰਨੀ ਪਵੇਗੀ।
ਪੰਜਾਬ ਸਰਕਾਰ ਨੇ ਕਣਕ ਖਰੀਦ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਖਰੀਦ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਵਾਰ ਪੰਜਾਬ ਵਿੱਚ ਕਣਕ ਦੀ ਬਿਹਤਰ ਫਸਲ ਹੋਣ ਦੀ ਉਮੀਦ ਹੈ। ਰਾਜ ਸਰਕਾਰ ਅਤੇ ਐਫਸੀਆਈ ਵਿਚਕਾਰ ਤਾਲਮੇਲ ਵਧਾਉਣ ਲਈ ਵੀ ਉਪਰਾਲੇ ਚੱਲ ਰਹੇ ਹਨ ਤਾਂ ਜੋ ਫਸਲ ਖਰੀਦ ਅਤੇ ਸਟੋਰੇਜ ਵਿੱਚ ਕੋਈ ਮੁਸੀਬਤ ਨਾ ਆਵੇ।
